ਹਾਲੀਵੁੱਡ ਅਦਾਕਾਰ ਕ੍ਰਿਸ ਹੇਮਸਵਰਥ ਉਰਫ਼ ਥੌਰ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ।
ਭਿਨੇਤਾ ਜੈਨੇਟਿਕ ਤੌਰ 'ਤੇ ਅਲਜ਼ਾਈਮਰ ਰੋਗ ਤੋਂ ਪੀੜਤ ਹੈ। ਉਨ੍ਹਾਂ ਨੇ ਇਸ ਬਿਮਾਰੀ ਬਾਰੇ ਡਾਕਟਰਾਂ ਦੀ ਸਲਾਹ ਵੀ ਲਈ ਹੈ, ਜਿਸ ਵਿਚ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਬਿਮਾਰੀ ਦੇ ਵਧਣ ਦੀ ਸੰਭਾਵਨਾ ਜ਼ਿਆਦਾ ਹੈ।
ਕ੍ਰਿਸ ਨੇ ਦੱਸਿਆ ਕਿ ਉਨ੍ਹਾਂ ਵਿੱਚ ਪਹਿਲਾਂ ਹੀ ਅਲਜ਼ਾਈਮਰ ਰੋਗ ਦੇ ਲੱਛਣ ਹਨ, ਜੋ ਕਿ ਜੈਨੇਟਿਕ ਹੈ।
ਅਭਿਨੇਤਾ ਕ੍ਰਿਸ ਹੇਮਸਵਰਥ ਇਸ ਬਿਮਾਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਹੁਤ ਘਬਰਾ ਗਏ ਅਤੇ ਹੁਣ ਉਹ ਆਪਣੀ ਸਿਹਤ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੁੰਦੇ ਹਨ
ਜਿਸ ਲਈ ਉਨ੍ਹਾਂ ਨੇ ਕੰਮ ਤੋਂ ਬ੍ਰੇਕ ਲੈਣ ਦਾ ਫੈਸਲਾ ਵੀ ਕੀਤਾ ਹੈ। ਵੈਨਿਟੀ ਫੇਅਰ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, 'ਮੇਰੀ ਚਿੰਤਾ ਸਿਰਫ ਇਹ ਹੈ ਕਿ ਮੈਂ ਇਸ ਨੂੰ ਵਿਗਾੜਨਾ ਅਤੇ ਇਸ ਨੂੰ ਲੈ ਕੇ ਡਰਾਮਾ ਨਹੀਂ ਖੜਾ ਕਰਨਾ ਚਾਹੁੰਦਾ।
ਮੈਂ ਆਪਣਾ ਕੰਮ ਬਿਲਕੁਲ ਨਹੀਂ ਛੱਡ ਰਿਹਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ, 'ਇਸ ਸਮੇਂ ਮੇਰਾ ਦਿਮਾਗ਼ ਕੰਮ ਨਹੀਂ ਕਰ ਰਿਹਾ ਹੈ, ਇਸ ਕਰਕੇ ਮੈਂ ਐਕਟਿੰਗ ਅਤੇ ਆਪਣੇ ਕੰਮ ਤੋਂ ਕੁੱਝ ਸਮੇਂ ਲਈ ਬਰੇਕ ਲੈ ਰਿਹਾ ਹਾਂ।
ਹੁਣ ਜਦੋਂ ਮੈਂ ਇਸ ਹਫਤੇ ਆਪਣਾ ਦੌਰਾ ਪੂਰਾ ਕਰਾਂਗਾ, ਮੈਂ ਘਰ ਜਾਵਾਂਗਾ ਅਤੇ ਕੁਝ ਸਮਾਂ ਸ਼ਾਂਤੀ ਨਾਲ ਬਿਤਾਵਾਂਗਾ। ਮੈਂ ਉਹ ਸਮਾਂ ਆਪਣੇ ਬੱਚਿਆਂ ਅਤੇ ਪਤਨੀ ਨਾਲ ਬਿਤਾਵਾਂਗਾ।
ਕ੍ਰਿਸ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਵੀ ਅਲਜ਼ਾਈਮਰ ਰੋਗ ਤੋਂ ਪੀੜਤ ਸੀ, ਇਸ ਕਰਕੇ ਉਨ੍ਹਾਂ ਦੇ ਖਾਨਦਾਨ ‘ਚ ਇਹ ਬੀਮਾਰੀ ਚੱਲ ਰਹੀ ਹੈ।
ਮੈਡੀਕਲ ਸਾਇੰਸ ਦੀ ਭਾਸ਼ਾ ‘ਚ ਕਿਹਾ ਜਾਵੇ ਤਾਂ ਕ੍ਰਿਸ ਦੇ ਸਰੀਰ ਅੰਦਰ ਦੋਵੇਂ ਮਾਪਿਆਂ ਤੋਂ ਏਪੀਓਈ4 ਜੀਨ ਦੀਆਂ ਦੋ ਕਾਪੀਆਂ ਹਨ। ਜੋ ਇੱਕ ਮਾਂ ਤੋਂ ਅਤੇ ਇੱਕ ਪਿਤਾ ਤੋਂ ਆਈ ਹੈ। ਰਿਪੋਰਟਾਂ ਮੁਤਾਬਕ ਇਹ ਅਜਿਹਾ ਮਿਸ਼ਰਨ ਹੈ ਜੋ ਅਲਜ਼ਾਈਮਰ ਦੇ ਖਤਰੇ ਨੂੰ ਵਧਾਉਂਦਾ ਹੈ।