ਜੈਨੀਫਰ ਲੋਪੇਜ਼ ਹਾਲੀਵੁੱਡ ਦੀ ਮਸ਼ਹੂਰ ਗਾਇਕਾ, ਅਦਾਕਾਰਾ ਤੇ ਲੇਖਿਕਾ ਹੈ। ਉਸ ਦੀ ਭਾਰਤ ਵਿੱਚ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅਸੀਂ ਤੁਹਾਨੂੰ ਜੈਨੀਫਰ ਲੋਪੇਜ਼ ਬਾਰੇ ਵੱਡੀ ਅਪਡੇਟ ਦੱਸਣ ਜਾ ਰਹੇ ਹਾਂ। ਉਹ ਇਹ ਹੈ ਕਿ ਜੈਨੀਫਰ ਨੇ ਆਪਣੇ ਪਤੀ ਤੇ ਹਾਲੀਵੁੱਡ ਅਦਾਕਾਰਾ ਬੈੱਨ ਅਫਲੈਕ ਨਾਲ ਮਿਲ ਕੇ ਲਾਸ ਏਂਜਲਸ 'ਚ 60 ਮਿਲੀਅਨ ਡਾਲਰ ਯਾਨਿ 494 ਕਰੋੜ ਦਾ ਘਰ ਖਰੀਦਿਆ ਹੈ। ਦੱਸ ਦਈਏ ਕਿ ਜੋੜੇ ਦਾ ਇਹ ਘਰ 46 ਹਜ਼ਾਰ ਵਰਗ ਫੁੱਟ ਯਾਨਿ 5100 ਗ਼ਜ਼ 'ਚ ਫੈਲਿਆ ਹੋਇਆ ਹੈ। ਇਸ ਬੰਗਲੇ 'ਚ 12 ਕਮਰੇ ਹਨ। ਇਸ ਦੇ ਨਾਲ ਨਾਲ ਬੰਗਲੇ 'ਚ 12 ਕਾਰ ਗੈਰਾਜ ਵੀ ਮੌਜੂਦ ਹਨ। ਇਸ ਦੇ ਨਾਲ ਨਾਲ ਇਹ ਵੀ ਡੀਟੇਲ ਸਾਹਮਣੇ ਆ ਰਹੀ ਹੈ ਕਿ 12 ਕਮਰਿਆਂ ਵਾਲੇ ਇਸ ਸ਼ਾਨਦਾਰ ਬੰਗਲੇ 'ਚ 24 ਬਾਥਰੂਮ ਵੀ ਮੌਜੂਦ ਹਨ। ਇਸ ਬੰਗਲੇ ਵਿੱਚ ਇੱਕ 12-ਕਾਰ ਗੈਰੇਜ, ਇੱਕ 5,000 ਵਰਗ ਫੁੱਟ ਦਾ ਗੈਸਟ ਪੈਂਟਹਾਊਸ ਅਤੇ ਦੋ ਬੈੱਡਰੂਮ ਵਾਲਾ ਗਾਰਡ ਹਾਊਸ ਵੀ ਹੈ। ਕੁੱਲ ਮਿਲਾ ਕੇ ਇਹ ਘਰ ਜਾਂ ਬੰਗਲਾ ਨਹੀਂ ਸਗੋਂ ਮਹਿਲ ਹੀ ਹੈ। ਬੰਗਲੇ 'ਚ ਇੱਕ ਜਿੰਮ ਤੇ ਸ਼ਰਾਬ ਪੀਣ ਤੇ ਪਾਰਟੀ ਕਰਨ ਲਈ ਵੱਡਾ ਬਾਰ ਵੀ ਹੈ। ਇਸ ਵਿੱਚ ਇੱਕ ਇਨਡੋਰ ਗੇਮਾਂ ਖੇਡਣ ਲਈ ਵੱਡਾ ਸਾਰਾ ਕਮਰਾ ਵੀ ਹੈ। ਬੈਨੀਫਰ (ਜੈਨੀਫਰ ਤੇ ਬੈਨ) ਦੇ ਇਸ ਘਰ ਵਿੱਚ ਇੱਕ ਵੱਡਾ ਖੇਡ ਦਾ ਮੈਦਾਨ ਹੈ। ਇਸ ਦੇ ਨਾਲ ਨਾਲ ਇੱਥੇ ਇੱਕ ਵੱਡਾ ਸਾਰਾ ਸਵੀਮਿੰਗ ਪੂਲ ਵੀ ਹੈ।