ਪੰਜਾਬੀ ਮਾਡਲ ਕਮਲ ਖੰਗੂੜਾ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਹ 90ਆਂ ਦੇ ਦਹਾਕਿਆਂ 'ਚ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਹੁੰਦੀ ਸੀ। ਉਹ ਲਗਭਗ ਹਰ ਪੰਜਾਬੀ ਗਾਣੇ 'ਚ ਲੀਡ ਮਾਡਲ ਵਜੋਂ ਨਜ਼ਰ ਆਈ ਹੈ। ਕਮਲ ਖੰਗੂੜਾ ਹਾਲੇ ਵੀ ਪੰਜਾਬੀ ਇੰਡਸਟਰੀ ਚ ਐਕਟਿਵ ਹੈ। ਉਸ ਨੇ ਹਾਲ ਹੀ 'ਚ ਆਪਣੀ ਫਿਲਮ ਦੀ ਸ਼ੂਟਿੰਗ ਵੀ ਪੂਰੀ ਕੀਤੀ ਹੈ। ਕਮਲ ਖੰਗੂੜਾ ਨੇ ਹਾਲ ਹੀ 'ਚ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਫੈਨਜ਼ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ। ਕਮਲ ਖੰਗੂੜਾ ਇਨ੍ਹਾਂ ਤਸਵੀਰਾਂ 'ਚ ਪੈਰਟ ਯਾਨਿ ਕਿ ਹਰੇ ਰੰਗ ਦੇ ਪੰਜਾਬੀ ਸੂਟ ਵਿੱਚ ਨਜ਼ਰ ਆ ਰਹੀ ਹੈ। ਸੂਟ ਦੇ ਨਾਲ ਉਸ ਨੇ ਪੰਜਾਬੀ ਜੁੱਤੀ ਕੈਰੀ ਕੀਤੀ ਹੈ। ਉਸ ਨੇ ਮਿਨੀਮਲ ਮੇਕਅੱਪ, ਲਾਈਟ ਜਿਊਲਰੀ ਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਫੈਨਜ਼ ਉਸ ਦੀਆਂ ਕਾਤਿਲ ਅਦਾਵਾਂ 'ਤੇ ਫਿਦਾ ਹੋ ਰਹੇ ਹਨ। ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਲਾਈਕਸ ਤੇ ਕਮੈਂਟਸ ਦੇਖਣ ਨੂੰ ਮਿਲ ਰਹੇ ਹਨ। ਕਮਲ ਖੰਗੂੜਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਸ ਦੇ ਪ੍ਰਸ਼ੰਸਕ ਖੂਬ ਪਿਆਰ ਦੇ ਰਹੇ ਹਨ। ਇੱਕ ਸਮਾਂ ਸੀ ਜਦੋਂ ਇਹ ਮਾਡਲ ਪੰਜਾਬੀ ਇੰਡਸਟਰੀ ਤੇ ਰਾਜ ਕਰਦੀ ਸੀ। ਖੰਗੂੜਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ।