ਮੈਡਲ ਫਿਲਮ ਨਾਲ ਪੰਜਾਬੀ ਗਾਇਕਾ ਬਾਣੀ ਸੰਧੂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਇਸ ਫਿਲਮ 'ਚ ਉਹ ਜੈ ਰੰਧਾਵਾ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ।



ਦੱਸ ਦਈਏ ਕਿ ਫਿਲਮ ਦੀ ਕਹਾਣੀ ਇੱਕ ਹੋਣਹਾਰ ਸਟੂਡੈਂਟ ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ, ਇਹ ਫਿਲਮ 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਲੈਂਬਰਗਿਨੀ ਫਿਲਮ ਦਾ ਪੰਜਾਬੀ ਬੜੀ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ 'ਚ ਸਭ ਦੇ ਚਹੇਤੇ ਸਿੰਗਰ ਤੇ ਐਕਟਰ ਰਣਜੀਤ ਬਾਵਾ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ।



ਬਾਵਾ ਮਹਿਰਾ ਸ਼ਰਮਾ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਦੇ ਗਾਣਿਆਂ ਨੂੰ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਵੀ 2 ਜੂਨ ਨੂੰ ਮੈਡਲ ਫਿਲਮ ਦੇ ਬਰਾਬਰ ਰਿਲੀਜ਼ ਹੋਣ ਜਾ ਰਹੀ ਹੈ।



'ਮੌੜ' ਫਿਲਮ 2023 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਕਿਉਂਕਿ ਇਸ ਫਿਲਮ 'ਚ ਐਮੀ ਵਿਰਕ ਨੇ ਲੀਕ ਤੋਂ ਹਟ ਕੇ ਬਿਲਕੁਲ ਅਲੱਗ ਕਿਸਮ ਦਾ ਕਿਰਦਾਰ ਨਿਭਾਇਆ ਹੈ।



ਇਸ ਫਿਲਮ ਦਾ ਲੋਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਫਿਲਮ 'ਚ ਪਹਿਲੀ ਵਾਰ ਦੇਵ ਖਰੌੜ ਤੇ ਐਮੀ ਵਿਰਕ ਦੀ ਜੋੜੀ ਐਕਸ਼ਨ ਕਰਦੀ ਨਜ਼ਰ ਆਉਣ ਵਾਲੀ ਹੈ।



ਇਹ ਹੈ ਉਹੀ ਫਿਲਮ ਜਿਸ ਦਾ ਲੋਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।



'ਕੈਰੀ ਆਨ ਜੱਟਾ 3' ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ।



ਇਸ ਫਿਲਮ ਦਾ ਦੂਜਾ ਭਾਗ ਯਾਨਿ 'ਕੈਰੀ ਆਨ ਜੱਟਾ 2' 2018 'ਚ ਰਿਲੀਜ਼ ਹੋਇਆ ਹੈ। ਬੀਤੇ ਦਿਨ ਯਾਨਿ 30 ਮਈ ਨੂੰ ਫਿਲਮ ਦਾ ਸ਼ਾਨਦਾਰ ਟਰੇਲਰ ਵੀ ਰਿਲੀਜ਼ ਹੋਇਆ ਹੈ।



ਫਿਲਮ ਦਾ ਟਰੇਲਰ ਦੇਖ ਲੋਕ ਹੋਰ ਜ਼ਿਆਦਾ ਐਕਸਾਇਟਡ ਹੋ ਰਹੇ ਹਨ।