ਪੰਜਾਬੀ ਗਾਇਕ ਤੇ ਅਭਿਨੇਤਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ 'ਚਮਕੀਲਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਉਨ੍ਹਾਂ ਦੀ ਲਗਜ਼ਰੀ ਲਾਈਫ ਦੀ ਝਲਕ ਦਿਖਾਉਣ ਜਾ ਰਹੇ ਹਾਂ। ਜਿਸ ਨੂੰ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕੋਈ ਸਮਾਂ ਸੀ ਜਦੋਂ ਦਿਲਜੀਤ ਦੁਸਾਂਝ ਗੁਰਦੁਆਰੇ ਵਿੱਚ ਕੀਰਤਨ ਗਾ ਕੇ ਆਪਣਾ ਗੁਜ਼ਾਰਾ ਕਰਦੇ ਸਨ। ਪਰ ਅੱਜ ਉਹ ਪੰਜਾਬੀ ਸਿਨੇਮਾ ਦਾ ਸੁਪਰਸਟਾਰ ਗਾਇਕ ਹੀ ਨਹੀਂ ਸਗੋਂ ਇੱਕ ਦਮਦਾਰ ਅਦਾਕਾਰ ਵੀ ਬਣ ਗਿਆ ਹੈ। ਅਭਿਨੇਤਾ ਦੀ ਅਦਾਕਾਰੀ ਦੇ ਲੋਕ ਤਾਂ ਕਾਇਲ ਹੁੰਦੇ ਹੀ ਹਨ, ਨਾਲ ਹੀ ਲੱਖਾਂ ਕੁੜੀਆਂ ਉਸ ਦੇ ਲੁੱਕ ਵੱਲ ਆਕਰਸ਼ਿਤ ਹੁੰਦੀਆਂ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੁਪਰਸਟਾਰ ਬਣਨ ਤੋਂ ਬਾਅਦ ਦਿਲਜੀਤ ਲਗਜ਼ਰੀ ਲਾਈਫ ਬਤੀਤ ਕਰਦੇ ਹਨ। ਜਿਸ ਦਾ ਹਰ ਕੋਈ ਸੁਪਨਾ ਦੇਖਦਾ ਹੈ। ਇਸ ਦਾ ਸਬੂਤ ਦਿਲਜੀਤ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਮੌਜੂਦ ਹੈ। ਜਿੱਥੇ ਉਹ ਹਰ ਰੋਜ਼ ਪ੍ਰਸ਼ੰਸਕਾਂ ਨੂੰ ਆਪਣੇ ਪ੍ਰਾਈਵੇਟ ਜੈੱਟ ਅਤੇ ਆਲੀਸ਼ਾਨ ਘਰ ਦੀਆਂ ਝਲਕੀਆਂ ਦਿਖਾਉਂਦੇ ਰਹਿੰਦੇ ਹਨ। ਦਿਲਜੀਤ ਦੀ ਸੰਪਤੀ ਦੀ ਗੱਲ ਕਰੀਏ ਤਾਂ ਅੱਜ ਅਭਿਨੇਤਾ ਦੀ ਕੁੱਲ ਜਾਇਦਾਦ 20 ਮਿਲੀਅਨ ਅਮਰੀਕੀ ਡਾਲਰ ਯਾਨੀ 140 ਕਰੋੜ ਤੋਂ ਵੱਧ ਹੈ। ਇਸ ਤੋਂ ਇਲਾਵਾ ਦਿਲਜੀਤ ਦਾ ਗੈਰੇਜ ਕਈ ਲਗਜ਼ਰੀ ਗੱਡੀਆਂ ਨਾਲ ਭਰਿਆ ਹੋਇਆ ਹੈ। ਉਸ ਕੋਲ ਮਰਸੀਡੀਜ਼ ਤੋਂ ਲੈ ਕੇ BMW ਤੱਕ ਦੀਆਂ ਗੱਡੀਆਂ ਹਨ। ਜਿਸ ਦੀ ਕੀਮਤ ਕਰੋੜਾਂ ਵਿੱਚ ਹੈ। ਇਸ ਤੋਂ ਇਲਾਵਾ ਦਿਲਜੀਤ ਕੋਲ ਖੁਦ ਦਾ ਪ੍ਰਾਇਵੇਟ ਜੈੱਟ ਵੀ ਹੈ। ਦਿਲਜੀਤ ਅਕਸਰ ਆਪਣੇ ਪ੍ਰਾਇਵੇਟ ਜੈੱਟ 'ਤੇ ਹੀ ਸਫਰ ਕਰਦੇ ਹਨ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।