ਹਾਲੀਵੁੱਡ ਗਾਇਕਾ ਟੇਲਰ ਸਵਿਫਟ ਦੀ ਦੁਨੀਆ ਭਰ `ਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਨ੍ਹਾਂ ਦਾ ਹਰ ਗਾਣਾ ਬਿਲਬੋਰਡ ਚਾਰਟ `ਚ ਸ਼ਾਮਲ ਹੁੰਦਾ ਹੈ
ਜਦੋਂ ਵੀ ਉਹ ਕੋਈ ਐਲਬਮ ਜਾਂ ਗੀਤ ਰਿਲੀਜ਼ ਕਰਦੀ ਹੈ ਤਾਂ ਉਹ ਉਹ ਸੁਪਰਹਿੱਟ ਹੋ ਜਾਂਦਾ ਹੈ। ਇਸੇ ਰਿਕਾਰਡ ਨੂੰ ਕਾਇਮ ਰੱਖਦੇ ਹੋਏ ਟੇਲਰ ਨੇ ਇੱਕ ਵਾਰ ਫ਼ਿਰ ਤੋਂ ਇਤਿਹਾਸ ਰਚ ਦਿੱਤਾ ਹੈ
ਟੇਲਰ ਸਵਿਫ਼ਟ ਦੀ ਨਵੀਂ ਐਲਬਮ `ਮਿੱਡਨਾਈਟਸ` ਹਾਲ ਹੀ `ਚ ਰਿਲੀਜ਼ ਹੋਈ ਹੈ। ਇਹ ਐਲਬਮ ਰਿਲੀਜ਼ ਹੁੰਦੇ ਹੀ ਟੇਲਰ ਇੱਕ ਵਾਰ ਫ਼ਿਰ ਤੋਂ ਸੁਰਖੀਆਂ `ਚ ਹੈ
ਐਲਬਮ ਦੇ ਕੁੱਲ 12 ਗੀਤ ਟੇਲਰ ਦੀ ਅਵਾਜ਼ `ਚ ਰਿਲੀਜ਼ ਹੋਏ ਹਨ, ਜਿਨ੍ਹਾਂ ਵਿੱਚੋਂ 10 ਗਾਣਿਆਂ ਨੇ ਇਕੱਠੇ ਬਿਲਬੋਰਡ ਚਾਰਟ ਦੇ ਟੌਪ ਟੈੱਨ ਤੇ ਕਬਜ਼ਾ ਕਰ ਲਿਆ ਹੈ
ਰਿਪੋਰਟ ਮੁਤਾਬਕ 64 ਸਾਲਾਂ ਬਾਅਦ ਕਿਸੇ ਕਲਾਕਾਰ ਨੇ ਇਹ ਇਤਿਹਾਸ ਰਚਿਆ ਹੈ। ਇਸ ਦੇ ਨਾਲ ਨਾਲ ਹੀ ਟੇਲਰ ਨੇ ਡਰੇਕ ਦਾ ਰਿਕਾਰਡ ਤੋੜ ਦਿਤਾ ਹੈ।
ਸਾਲ 2021 `ਚ ਡਰੇਕ ਦੀ ਐਲਬਮ ਦੇ 9 ਗਾਣਿਆਂ ਨੇ ਬਿਲਬੋਰਡ ਚਾਰਟ ਟੌਪ 9 ਸਥਾਨ ਹਾਸਲ ਕੀਤੇ ਸੀ। ਹੁਣ ਟੇਲਰ ਦੇ 10 ਗਾਣੇ ਬਿਲਬੋਰਡ ਟੌਪ ਟੈਨ `ਚ ਸ਼ਾਮਲ ਹਨ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਰਿਕਾਰਡ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਟੇਲਰ ਸਵਿਫਟ ਦੀ ਐਲਬਮ `1989` 2013 `ਚ ਰਿਲੀਜ਼ ਹੋਈ ਸੀ।
ਗਾਇਕਾ ਦੀ ਇਸ ਐਲਬਮ ਨੇ ਖੂਬ ਧਮਾਲਾਂ ਪਾਈਆਂ ਸੀ
ਟੇਲਰ ਨੇ ਇਤਿਹਾਸ ਰਚਦੇ ਹੋਏ 1989 ਐਲਬਮ ਲਈ 3 ਗਰੈਮੀ ਪੁਰਸਕਾਰ ਆਪਣੇ ਨਾਂ ਕੀਤੇ ਸੀ।
ਦਸ ਦਈਏ ਕਿ ਟੇਲਰ ਸਵਿਫਟ ਦਾ ਜਨਮ 13 ਦਸੰਬਰ 1989 `ਚ ਹੋਇਆ ਸੀ। ਉਸ ਨੇ ਆਪਣੀ ਪਹਿਲੀ ਪਹਿਲੀ ਐਲਬਮ ਨੂੰ ਇਸੇ ਲਈ ਹੀ 1989 ਨਾਂ ਦਿਤਾ ਸੀ