ਲੇਡੀ ਗਾਗਾ ਹਾਲੀਵੁੱਡ ਦੀ ਜਾਣੀ ਮਾਣੀ ਗਾਇਕਾ ਹੈ। ਉਸ ਨੇ ਆਪਣੇ ਟੈਲੇਂਟ ਤੇ ਖੂਬਸੂਰਤੀ ਦੇ ਦਮ 'ਤੇ ਪੂਰੀ ਦੁਨੀਆ 'ਚ ਨਾਮ ਕਮਾਇਆ ਹੈ। ਲੇਡੀ ਗਾਗਾ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋੋਇੰਗ ਹੈ। ਇਹੀ ਨਹੀਂ ਭਾਰਤ ਵਿੱਚ ਵੀ ਗਾਗਾ ਦੇ ਬਹੁਤ ਚਾਹੁਣ ਵਾਲੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਲੇਡੀ ਗਾਗਾ ਵੀ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ਹੈ। ਕਾਸਟਿੰਗ ਕਾਊਚ ਦਾ ਮਤਲਬ ਹੈ ਕਿ ਕੰਮ ਦੇ ਸੈਕਸ ਡੀਲ। ਕਲਾਕਾਰ ਨੂੰ ਉਸ ਨੂੰ ਮੌਕਾ ਦੇਣ ਵਾਲੇ ਪ੍ਰੋਡਿਊਸਰ ਦੀ ਮੰਗ ਪੂਰੀ ਕਰਨੀ ਪੈਂਦੀ ਹੈ। ਕਾਸਟਿੰਗ ਕਾਊਚ ਲਈ ਬਾਲੀਵੁੱਡ ਹੀ ਬਦਨਾਮ ਨਹੀਂ ਹੈ, ਬਲਕਿ ਹਾਲੀਵੁੱਡ ;'ਚ ਵੀ ਇਹੀ ਸਭ ਚਲਦਾ ਹੈ। ਲੇਡੀ ਗਾਗਾ ਨੇ ਇੱਕ ਇੰਟਰਵਿਊ ਦੌਰਾਨ ਆਪਣਾ ਦਰਦ ਬਿਆਨ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਜਦੋਂ ਉਹ ਇੱਕ ਪ੍ਰੋਜੈਕਟ ਦੇ ਸਿਲਸਿਲੇ 'ਚ ਪ੍ਰੋਡਿਊਸਰ ਨੂੰ ਮਿਲਣ ਗਈ ਤਾਂ ਉਸ ਨੇ ਗਾਗਾ ਨੂੰ ਕੱਪੜੇ ਉਤਾਰਨ ਲਈ ਕਿਹਾ। ਗਾਗਾ ਨੇ ਕਿਹਾ ਸੀ ਕਿ ਉਸ ਨੇ ਮੈਨੂੰ ਕਿਹਾ ਕਿ ਆਪਣੇ ਕੱਪੜੇ ਉਤਾਰ। ਮੈਂ ਕਿਹਾ ਨਹੀਂ। ਮੈਂ ਉੱਥੋਂ ਬਾਹਰ ਨਿਕਲ ਆ ਗਈ ਤਾਂ ਮੈਨੂੰ ਧਮਕੀ ਦਿੱਤੀ ਗਈ ਕਿ ਤੇਰਾ ਕਰੀਅਰ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਮੈਨੂੰ ਬਰਬਾਦ ਕਰਨ ਦੀ ਹਰ ਕੋਸ਼ਿਸ਼ ਕੀਤੀ ਗਈ। ਇਹ ਕਿੱਸਾ ਸੁਣਾਉਂਦੇ ਹੋਏ ਗਾਗਾ ਦੀਆਂ ਅੱਖਾਂ ਨਮ ਹੋ ਗਈਆਂ ਸੀ। ਕਾਬਿਲੇਗ਼ੌਰ ਹੈ ਕਿ ਲੇਡੀ ਗਾਗਾ ਹਾਲੀਵੁੱਡ ਦੀ ਜਾਣੀ ਮਾਣੀ ਗਾਇਕਾ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਉਸ ਦੀ ਭਾਰਤ ਵਿੱਚ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ।