ਖਾਣ-ਪੀਣ ਦੀਆਂ ਬਹੁਤ ਸਾਰੀਆਂ ਵਸਤੂਆਂ ਅਜਿਹੀਆਂ ਹੁੰਦੀਆਂ ਹਨ, ਜਿਸ ਕਾਰਨ ਦੰਦਾਂ ਦੀ ਮੀਨਾਕਾਰੀ ਦੂਸ਼ਿਤ ਹੋ ਜਾਂਦੀ ਹੈ ਅਤੇ ਦੰਦ ਪੀਲੇ ਨਜ਼ਰ ਆਉਣ ਲੱਗ ਪੈਂਦੇ ਹਨ



ਅੱਧਾ ਚਮਚ ਹਲਦੀ ਪਾਊਡਰ 'ਚ 1 ਚੱਮਚ ਸਰ੍ਹੋਂ ਦਾ ਤੇਲ ਮਿਲਾ ਕੇ ਇਸ ਪੇਸਟ ਨੂੰ ਉਂਗਲਾਂ ਦੀ ਮਦਦ ਨਾਲ ਦੰਦਾਂ 'ਤੇ ਹੌਲੀ-ਹੌਲੀ ਰਗੜੋ



1 ਚਮਚ ਬੇਕਿੰਗ ਸੋਡਾ ਲਓ ਤੇ ਉਸ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ,ਹੁਣ ਇਸ ਪੇਸਟ ਨੂੰ ਟੂਥਬਰਸ਼ 'ਤੇ ਲਗਾਓ ਅਤੇ ਦੰਦਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ



ਨਿੰਮ ਜਾਂ ਨਿੰਬੂ ਦੇ ਦਰੱਖਤ ਦੇ ਡੰਡੇ ਨਾਲ ਦੰਦਾਂ ਨੂੰ ਦਾਤਣ ਕਰਨਾ ਲਾਭਦਾਇਕ ਹੋ ਸਕਦਾ ਹੈ



ਪਾਣੀ 'ਚ ਤੁਲਸੀ ਉਬਾਲ ਕੇ ਇਸਦੇ ਪਾਣੀ ਨਾਲ ਗਰਾਰੇ ਕਰਨ ਨਾਲ ਮੂੰਹ ਦੀ ਬਦਬੂ ਖਤਮ ਹੁੰਦੀ ਹੈ



ਟੌਫੀ ਜਾ ਚੌਕਲੇਟ ਮੂੰਹ ਵਿੱਚ ਖੰਡ ਦੀ ਉੱਚ ਮਾਤਰਾ ਪ੍ਰਦਾਨ ਕਰਦਾ ਹੈ, ਇਸ ਨਾਲ ਦੰਦਾਂ ਦਾ ਸੜਨ ਅਤੇ ਕੈਵਿਟੀ ਹੋ ਜਾਂਦੀ ਹੈ



ਵਿਅਕਤੀ ਨੂੰ ਸਮੇਂ-ਸਮੇਂ 'ਤੇ ਆਪਣੇ ਦੰਦਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ



ਲੌਂਗ ਦੰਦਾਂ ਅਤੇ ਮਸੂੜਿਆਂ 'ਤੇ ਐਂਟੀਸੈਪਟਿਕ ਦਾ ਕੰਮ ਵੀ ਕਰਦਾ ਹੈ, ਦੋ ਲੌਂਗ ਦੇ ਪਾਊਡਰ ਵਿਚ ਅੱਧਾ ਚਮਚ ਜੈਤੂਨ ਦਾ ਤੇਲ ਮਿਲਾ ਕੇ ਦਰਦ ਵਾਲੀ ਥਾਂ 'ਤੇ ਲਗਾਓ