ਬਹੁਤ ਸਾਰੇ ਲੋਕਾਂ ਨੂੰ ਸਰਦੀਆਂ ਦੇ ਮੌਸਮ ਦੇ 'ਚ ਉੱਨੀ ਕੱਪੜੇ ਪਾਉਣ ਕਰਕੇ ਸਕਿਨ ਐਲਰਜੀ ਹੋ ਜਾਂਦੀ ਹੈ। ਜਿਵੇਂ ਹੀ ਉਹ ਗਰਮ ਕੱਪੜੇ ਪਹਿਨਣੇ ਸ਼ੁਰੂ ਕਰ ਦਿੰਦੇ ਨੇ ਤਾਂ ਉਨ੍ਹਾਂ ਦੇ ਸਰੀਰ ਉੱਤੇ ਫੋੜੇ ਅਤੇ ਖਾਰਸ਼ ਹੋਣ ਲੱਗ ਜਾਂਦੀ ਹੈ। ਗਰਮ ਕੱਪੜੇ ਪਹਿਨਣ ਤੋਂ ਪਹਿਲਾਂ ਕੁੱਝ ਆਸਾਨ ਉਪਾਅ ਕਰ ਸਕਦੇ ਹੋ, ਜਿਸ ਨਾਲ ਤੁਹਾਡੀ ਸਕਿਨ ਨੂੰ ਫਾਇਦਾ ਮਿਲੇਗਾ, ਆਓ ਜਾਣਦੇ ਹਾਂ... ਗਰਮ ਕੱਪੜੇ ਪਹਿਨਣ ਤੋਂ ਪਹਿਲਾਂ ਤੁਸੀਂ ਬਦਾਮ ਦਾ ਤੇਲ ਵੀ ਲਗਾ ਸਕਦੇ ਹੋ। ਆਪਣੀ ਕਰੀਮ ਜਾਂ ਲੋਸ਼ਨ ਵਿੱਚ ਬਦਾਮ ਦੇ ਤੇਲ ਨੂੰ ਮਿਲਾ ਕੇ ਚਮੜੀ 'ਤੇ ਲਗਾਉਣ ਨਾਲ ਚਮੜੀ ਨੂੰ ਸੁਰੱਖਿਆ ਦੀ ਇੱਕ ਪਰਤ ਮਿਲਦੀ ਹੈ ਅਤੇ ਧੱਫੜ ਅਤੇ ਖੁਜਲੀ ਵਰਗੇ ਲੱਛਣ ਨਜ਼ਰ ਨਹੀਂ ਆਉਂਦੇ। ਉੱਨ ਦੀ ਐਲਰਜੀ ਤੋਂ ਬਚਣ ਲਈ ਚਮੜੀ 'ਤੇ ਨਾਰੀਅਲ ਤੇਲ ਲਗਾਓ। ਇਸ ਤਰ੍ਹਾਂ ਤੁਸੀਂ ਉੱਨ ਦੀ ਐਲਰਜੀ ਤੋਂ ਬਚ ਸਕਦੇ ਹੋ। ਨਾਰੀਅਲ ਤੇਲ ਚਮੜੀ ਨੂੰ ਨਮੀ ਪ੍ਰਦਾਨ ਕਰੇਗਾ ਅਤੇ ਖੁਜਲੀ ਦੀ ਸਮੱਸਿਆ ਨਹੀਂ ਹੋਵੇਗੀ ਐਲੋਵੇਰਾ ਜੈੱਲ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਸ ਨੂੰ ਚਮੜੀ 'ਤੇ ਲਗਾਉਣ ਨਾਲ ਐਲਰਜੀ ਜਲਦੀ ਠੀਕ ਹੋ ਜਾਂਦੀ ਹੈ। ਖਾਰਸ਼ ਅਤੇ ਧੱਫੜ ਤੋਂ ਬਚਣ ਲਈ, ਗਰਮ ਕੱਪੜੇ ਪਹਿਨਣ ਤੋਂ ਪਹਿਲਾਂ ਵਿਟਾਮਿਨ ਈ ਦਾ ਤੇਲ ਲਗਾਓ। ਵਿਟਾਮਿਨ-ਈ ਤੇਲ ਨੂੰ ਕਰੀਮ, ਲੋਸ਼ਨ ਜਾਂ ਮਾਇਸਚਰਾਈਜ਼ਰ ਵਿੱਚ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ।