ਕਈ ਵਾਰ ਪਾਰਟੀ ਵਿੱਚ ਸ਼ਰਾਬ ਦਾ ਸੇਵਨ ਲੋੜ ਤੋਂ ਵੱਧ ਹੋ ਜਾਂਦਾ ਹੈ ਜਿਸ ਕਾਰਨ ਦੂਜੇ ਦਿਨ ਹੋ ਜਾਂਦੇ ਹੈ ਹੈਂਗਓਵਰ
ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਕੁਝ ਘਰੇਲੂ ਉਪਾਅ
ਅੱਧੇ ਨਿੰਬੂ ਦਾ ਰਸ ਇੱਕ ਗਲਾਸ ਕੋਸੇ ਪਾਣੀ ਵਿੱਚ ਮਿਲਾ ਕੇ ਰਾਤ ਨੂੰ ਸੌਂਣ ਤੋਂ ਪਹਿਲਾਂ ਪੀਓ।
ਦਹੀਂ ਮਾੜੇ ਬੈਕਟੀਰੀਆ ਦੀ ਬਜਾਏ ਚੰਗੇ ਬੈਕਟੀਰੀਆ ਨੂੰ ਸੰਤੁਲਿਤ ਕਰਦਾ ਹੈ।
ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਨਾਰੀਅਲ ਪਾਣੀ ਵੀ ਵਧੀਆ ਤਰੀਕਾ ਹੈ।
ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਕੇਲਾ ਵੀ ਹੈਂਗਓਵਰ ਤੋਂ ਛੁਟਕਾਰਾ ਪਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।
ਜ਼ਿਆਦਾ ਸ਼ਰਾਬ ਪੀਣ ਨਾਲ ਘਬਰਾਹਟ ਅਤੇ ਉਲਟੀ ਆਉਂਦੀ ਹੈ। ਅਜਿਹੇ ਸਮੇਂ 'ਚ ਅਦਰਕ ਨੂੰ ਪੀਸ ਕੇ ਇਕ ਚੱਮਚ ਸ਼ਹਿਦ 'ਚ ਮਿਲਾ ਕੇ ਖਾਓ।
ਖਾਲੀ ਪੇਟ ਸ਼ਰਾਬ ਤੁਹਾਡੀ ਸਿਹਤ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ।
ਆਪਣੇ ਸਰੀਰ ਨੂੰ ਡੀਹਾਈਡ੍ਰੇਟ ਨਾ ਹੋਣ ਦਿਓ, ਕਿਉਂਕਿ ਸ਼ਰਾਬ ਤੁਹਾਨੂੰ ਡੀਹਾਈਡ੍ਰੇਟ ਕਰਦੀ ਹੈ।