ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਇੰਨੀਂ ਦਿਨੀਂ ਸੁਰਖੀਆਂ 'ਚ ਛਾਏ ਹੋਏ ਹਨ।



ਦੋਵਾਂ ਦੀ 'ਜੋੜੀ' ਨੂੰ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ। 'ਜੋੜੀ' ਫਿਲਮ ਲਗਾਤਾਰ ਤੀਜੇ ਹਫਤੇ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ।



ਪਰ ਇਸ ਦੇ ਪਿੱਛੇ ਜਿੰਨੀਂ ਮੇਹਨਤ ਫਿਲਮ ਦੀ ਸਟਾਰ ਕਾਸਟ ਨੇ ਕੀਤੀ ਹੈ, ਉਨੀਂ ਹੀ ਮੇਹਨਤ ਪਰਦੇ ਦੇ ਪਿੱਛੇ ਦੀ ਟੀਮ ਨੇ ਵੀ ਕੀਤੀ ਹੈ।



ਖਾਸ ਕਰਕੇ ਅੰਬਰਦੀਪ ਸਿੰਘ ਦਾ ਨਾਮ ਸਭ ਤੋਂ ਜ਼ਿਆਦਾ ਚਰਚਾ 'ਚ ਹੈ। ਅੰਬਰਦੀਪ ਸਿੰਘ ਨੇ ਇਸ ਫਿਲਮ ਦੀ ਕਹਾਣੀ ਨੂੰ ਨਾ ਸਿਰਫ ਲਿਖਿਆ, ਪਰ ਫਿਲਮ ਨੂੰ ਡਾਇਰੈਕਟ ਵੀ ਕੀਤਾ।



ਪਰ ਕੀ ਤੁਹਾਨੂੰ ਪਤਾ ਹੈ ਕਿ ਅੰਬਰਦੀਪ ਸਿੰਘ ਨੇ ਇਸ ਫਿਲਮ ਨੂੰ ਬਣਾਉਣ ਬਾਰੇ ਕਦੋਂ ਸੋਚਿਆ ਸੀ?



ਅੰਬਰਦੀਪ ਸਿੰਘ ਨੂੰ ਇਹ ਫਿਲਮ ਬਣਾਉਣ ਦਾ ਖਿਆਲ 2011 'ਚ ਆਇਆ ਸੀ।



ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਅੰਬਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 2011 'ਚ ਉਹ ਕੋਈ ਫਿਲਮ ਪਲਾਨ ਕਰ ਰਹੇ ਸੀ।



ਆਪਣੀ ਟੀਮ ਨਾਲ ਉਹ ਵਿਚਾਰ ਵਟਾਂਦਰਾ ਕਰ ਰਹੇ ਸੀ ਕਿ ਅਚਾਨਕ ਇੱਕ ਕੈਸਟ ਦਾ ਕਵਰ ਹਵਾ ਨਾਲ ਉੱਡ ਕੇ ਉਨ੍ਹਾਂ ਕੋਲ ਆ ਗਿਆ।



ਉਹ ਕੈਸਟ ਦੇ ਕਵਰ ਨੂੰ ਦੇਖਦੇ ਰਹੇ ਅਤੇ ਸੋਚਦੇ ਰਹੇ ਕਿ ਇਸ 'ਤੇ ਕਿੰਨੀਆਂ ਰੰਗ ਬਿਰੰਗੀਆਂ ਤਸਵੀਰਾਂ ਹਨ।



ਇਸ ਤੋਂ ਬਾਅਦ ਹੀ ਅੰਬਰਦੀਪ ਸਿੰਘ ਦੇ ਮਨ 'ਚ ਖਿਆਲ ਆਇਆ ਕਿ ਉਹ ਪੁਰਾਣੇ ਦੌਰ 'ਤੇ ਹੀ ਕੋਈ ਫਿਲਮ ਬਣਾਉਣਗੇ।