ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ;ਚ ਬਣੀ ਹੋਈ ਹੈ। ਉਨ੍ਹਾਂ ਦੀਆਂ ਦੋ ਫਿਲਮਾਂ 'ਕਲੀ ਜੋਟਾ' ਤੇ 'ਚੱਲ ਜਿੰਦੀਏ' ਰਿਲੀਜ਼ ਹੋਈਆਂ ਸੀ



ਅਤੇ ਇਨ੍ਹਾਂ ਦੋਵੇਂ ਹੀ ਫਿਲਮਾਂ ਨੇ ਦਰਸ਼ਕਾਂ ਦਾ ਨਾ ਸਿਰਫ ਦਿਲ ਜਿੱਤਿਆ, ਬਲਕਿ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਵੀ ਕੀਤੀ।



ਹੁਣ ਨੀਰੂ ਬਾਜਵਾ ਨੇ ਇੱਕ ਬੇਨਾਮ ਫਿਲਮ ਦਾ ਐਲਾਨ ਕੀਤਾ ਹੈ। ਇਹ ਫਿਲਮ 2 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਫਿਲਹਾਲ ਨੀਰੂ ਨੇ ਇਸ ਫਿਲਮ ਦੀ ਸਟਾਰ ਕਾਸਟ ਦਾ ਐਲਾਨ ਨਹੀਂ ਕੀਤਾ ਹੈ।



ਪਰ ਇਸ ਬੇਨਾਮੀ ਫਿਲਮ ਦੀ ਰਿਲੀਜ਼ ਡੇਟ ਜ਼ਰੂਰ ਸਾਹਮਣੇ ਆਈ ਹੈ। ਇਹ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ ਤੇ ਯੂ ਐਂਡ ਆਈ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਹੋਣੀ ਹੈ।



ਫਿਲਮ ਨੂੰ ਉਦੈ ਪ੍ਰਤਾਪ ਸਿੰਘ ਡਾਇਰੈਕਟਰ ਕਰ ਰਹੇ ਹਨ ਅਤੇ ਇਸ ਦੀ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਹੈ।



ਇਹ ਤਾਂ ਜ਼ਾਹਰ ਹੈ ਕਿ ਨੀਰੂ ਬਾਜਵਾ ਇਸ ਫਿਲਮ 'ਚ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ,



ਪਰ ਹਾਲੇ ਤੱਕ ਹੀਰੋ ਦੇ ਨਾਮ ਦਾ ਐਲਾਨ ਨਹੀਂ ਹੋਇਆ ਹੈ।



ਕਾਬਿਲੇਗ਼ੌਰ ਹੈ ਕਿ ਕਲੀ ਜੋਟਾ 3 ਫਰਵਰੀ 2023 ਨੂੰ ਰਿਲੀਜ਼ ਹੋਈ ਸੀ। ਪੰਜਾਬੀ ਸਿਨੇਮਾ ਦੀ ਇਹ 2023 ਦੀ ਪਹਿਲੀ ਫਿਲਮ ਤੇ ਇਸ ਸਾਲ ਦੀ ਸਭ ਤੋਂ ਵੱਡੀ ਹਿੱਟ ਫਿਲਮ ਰਹੀ ਸੀ।



ਇਸ ਫਿਲਮ 'ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ। ਇਸ ਫਿਲਮ ਦੀ ਕਹਾਣੀ 80-90 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ