ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਫਿਲਮ 'ਜੋੜੀ' 5 ਮਈ ਨੂੰ ਰਿਲੀਜ਼ ਹੋਈ ਹੈ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਇਸ ਫਿਲਮ 'ਚ ਦਿਲਜੀਤ ਦੋਸਾਂਝ ਨਿਮਰਾ ਖਹਿਰਾ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਨਾਲ ਦਿਲਜੀਤ ਨੇ ਪਿਛਲੇ ਮਹੀਨੇ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਖੂਬ ਧਮਾਲਾਂ ਪਾਈਆਂ ਸੀ, ਇਸ ਤੋਂ ਬਾਅਦ ਉਹ ਪੂਰੀ ਦੁਨੀਆ 'ਚ ਹੋਰ ਜ਼ਿਆਦਾ ਪ੍ਰਸਿੱਧ ਹੋ ਗਏ ਹਨ। ਹੁਣ ਦਿਲਜੀਤ ਦੋਸਾਂਝ ਕੰਮ ਤੋਂ ਥੋੜ੍ਹੀ ਛੁੱਟੀ ਲੈਕੇ ਗੋਆ ਪਹੁੰਚੇ ਹਨ। ਇੱਥੇ ਕਲਾਕਾਰ ਖੂਬ ਮਜ਼ੇ ਕਰਦਾ ਨਜ਼ਰ ਆ ਰਿਹਾ ਹੈ। ਦਿਲਜੀਤ ਨੇ ਗੋਆ ਵਕੇਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ;ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦਿਲਜੀਤ ਗੋਆ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਵੀ ਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਹਾਲ ਹੀ 'ਚ 'ਜੋੜੀ' ਫਿਲਮ 'ਚ ਨਿਮਰਤ ਖਹਿਰਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਹਨ। ਇਸ ਫਿਲਮ 'ਚ ਦਿਲਜੀਤ-ਨਿਮਰਤ ਦੀ ਲਵ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ ਹੈ। ਇਹ ਫਿਲਮ 5 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੇ ਹੁਣ ਤੱਕ 20 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ। ਫਿਲਮ ਦਰਸ਼ਕਾਂ ਨੂੰ ਖੂਬ ਰੁਆਉਂਦੀ ਵੀ ਹੈ ਤੇ ਹਸਾਉਂਦੀ ਵੀ ਹੈ।