ਵਾਮਿਕਾ ਗੱਬੀ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

ਅਦਾਕਾਰਾ ਪੰਜਾਬੀ ਫਿਲਮਾਂ ਦੇ ਨਾਲ-ਨਾਲ ਕਈ ਸੰਗੀਤ ਐਲਬਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।

ਵਾਮਿਕਾ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ।

ਹਿੰਦੀ ਤੋਂ ਇਲਾਵਾ ਇਹ ਅਦਾਕਾਰਾ ਪੰਜਾਬੀ, ਤਾਮਿਲ, ਮਲਿਆਲਮ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

ਅਦਾਕਾਰੀ ਤੋਂ ਇਲਾਵਾ ਵਾਮਿਕਾ ਬਹੁਤ ਚੰਗੀ ਕਥਕ ਡਾਂਸਰ ਵੀ ਹੈ।

ਵਾਮਿਕਾ ਇਨ੍ਹੀਂ ਦਿਨੀਂ OTT ਪਲੇਟਫਾਰਮ 'ਤੇ ਧੂਮ ਮਚਾ ਰਹੀ ਹੈ

ਵਾਮਿਕਾ ਦਾ ਜਨਮ 29 ਸਤੰਬਰ 1993 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ।

ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2012 'ਚ ਹਿੰਦੀ ਫਿਲਮ 'ਬਿੱਟੂ ਬੌਸ' ਨਾਲ ਕੀਤੀ ਸੀ।

ਵਾਮਿਕਾ ਨੇ ਡੀਏਵੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ।