ਅਦਾਕਾਰਾ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਸੋਨਾਕਸ਼ੀ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਾਫੀ ਭਾਰ ਘੱਟ ਕਰਨਾ ਪਿਆ ਸੀ। ਬਾਲੀਵੁੱਡ 'ਚ ਕਦਮ ਰੱਖਣ ਤੋਂ ਪਹਿਲਾਂ ਸੋਨਾਕਸ਼ੀ ਸਿਨਹਾ ਕਾਫੀ ਸਿਹਤਮੰਦ ਸੀ ਅਤੇ ਉਨ੍ਹਾਂ ਦਾ ਵਜ਼ਨ 95 ਕਿਲੋ ਸੀ। ਸੋਨਾਕਸ਼ੀ ਸਿਨਹਾ ਦਾ ਜਨਮ ਪਟਨਾ, (ਬਿਹਾਰ) ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸ਼ਤਰੂਘਨ ਸਿਨਹਾ ਹੈ, ਜੋ ਆਪਣੇ ਸਮੇਂ ਦੇ ਮਸ਼ਹੂਰ ਅਭਿਨੇਤਾ ਸਨ। ਸੋਨਾਕਸ਼ੀ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਾਫੀ ਚੰਗੀ ਹੋਈ ਸੀ। ਉਸ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫਿਲਮ 'ਦਬੰਗ' ਨਾਲ ਕੀਤੀ ਸੀ, ਜਿਸ 'ਚ ਉਸ ਦੇ ਹੀਰੋ ਸਲਮਾਨ ਖਾਨ ਸਨ। ਉਸਨੂੰ ਸਰਵੋਤਮ ਡੈਬਿਊ ਅਭਿਨੇਤਰੀ ਲਈ ਫਿਲਮਫੇਅਰ ਅਵਾਰਡ ਵੀ ਮਿਲਿਆ