ਬੱਚਿਆਂ 'ਚ ਵਾਧੇ ਤੇ ਵਿਕਾਸ ਲਈ ਨੀਂਦ ਬਹੁਤ ਜ਼ਰੂਰੀ ਹੈ।
4 ਤੋਂ 11 ਮਹੀਨਿਆਂ ਦੇ ਬੱਚੇ ਲਈ 12 ਤੋਂ 15 ਘੰਟੇ ਨੀਂਦ ਜ਼ਰੂਰੀ ਹੈ।
1 ਤੋਂ 2 ਸਾਲ ਦੇ ਬੱਚਿਆਂ ਲਈ 11 ਤੋਂ 14 ਘੰਟੇ ਨੀਂਦ ਜ਼ਰੂਰੀ ਹੈ।
3 ਤੋਂ 5 ਸਾਲ ਦੇ ਬੱਚਿਆਂ ਲਈ 10 ਤੋਂ 13 ਘੰਟੇ ਨੀਂਦ ਜ਼ਰੂਰੀ ਹੈ।
6 ਤੋਂ 13 ਸਾਲ ਦੇ ਬੱਚਿਆਂ ਲਈ 9 ਤੋਂ 11 ਘੰਟੇ ਨੀਂਦ ਜ਼ਰੂਰੀ ਹੈ।
ਜੇਕਰ ਬੱਚਾ ਨੀਂਦ ਪੂਰੀ ਨਹੀਂ ਕਰਦਾ ਤਾਂ ਉਹ ਦਿਨ ਵੇਲੇ ਸੁਸਤ ਰਹੇਗਾ।
ਜਿਸ ਕਮਰੇ 'ਚ ਬੱਚੇ ਨੇ ਸੌਣਾ ਉੱਥੇ ਮੱਧਮ ਰੌਸ਼ਨੀ ਹੋਵੇ ਤਾਂ ਚੰਗਾ ਹੈ।
ਬੱਚੇ ਦੇ ਸੌਣ ਤੋਂ ਪਹਿਲਾਂ ਟੀਵੀ ਜਾਂ ਵੀਡੀਓ ਤੋਂ ਪਰਹੇਜ਼ ਕਰਨ ਦੀ ਕਰੋ।
ਬੱਚੇ ਦੀ ਸੌਣ ਵਾਲੀ ਥਾਂ ਆਰਾਮਦਾਇਕ ਹੋਵੇ।