ਜੇਕਰ ਭਾਰ ਨੂੰ ਕੰਟਰੋਲ ਕਰਨ ਦਾ ਕੋਈ ਅਜਿਹਾ ਤਰੀਕਾ ਹੈ, ਜਿਸ ਵਿੱਚ ਨਾ ਕਸਰਤ ਤੇ ਨਾ ਹੀ ਯੋਗਾ, ਤਾਂ ਕਿੰਨਾ ਆਸਾਨ ਹੋਵੇਗਾ...

ਅੱਜ ਅਸੀਂ ਇੱਕ ਅਜਿਹਾ ਸੀਕ੍ਰੇਟ ਲੈ ਕੇ ਆਏ ਹਾਂ, ਜਿਸ ਵਿੱਚ ਤੁਸੀਂ ਬਿਨਾਂ ਕਿਸੇ ਕੋਸ਼ਿਸ਼ ਦੇ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ।

ਭਾਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ, ਭਾਰ ਵਧਣ ਤੋਂ ਰੋਕ ਸਕਦੇ ਹੋ ਅਤੇ ਸਰੀਰ ਦੇ ਫੁੱਲਣ ਦੀ ਸਮੱਸਿਆ ਤੋਂ ਵੀ ਬਚ ਸਕਦੇ ਹੋ।

ਇਸ ਸਭ ਦੇ ਲਈ ਤੁਹਾਨੂੰ ਸਿਰਫ਼ ਸੌਣ ਦੀ ਲੋੜ ਹੈ...ਜੀ ਹਾਂ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਣ ਲਈ ਤੁਹਾਨੂੰ ਸਿਰਫ਼ ਸੌਣ ਦੀ ਲੋੜ ਹੈ।

ਸੌਣ ਯਾਨੀ ਨੀਂਦ ਲੈਣ ਨਾਲ ਭਾਰ ਵੀ ਘੱਟ ਹੁੰਦਾ ਹੈ ਅਤੇ ਇਹ ਕੰਟਰੋਲ ਵਿਚ ਵੀ ਰਹਿੰਦਾ ਹੈ। ਬਸ ਕੁਝ ਗੱਲਾਂ ਦਾ ਧਿਆਨ ਰੱਖੋ।

ਹਰ ਰੋਜ਼ 7 ਤੋਂ 8 ਘੰਟੇ ਦੀ ਨੀਂਦ ਲਓ। ਤੁਸੀਂ ਚਾਹੇ ਕਿੰਨੇ ਵੀ ਵਿਅਸਤ ਕਿਉਂ ਨਾ ਹੋਵੋ, 6 ਘੰਟੇ ਤੋਂ ਘੱਟ ਨਾ ਸੌਂਵੋ।

ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਸੌਂ ਨਾ ਜਾਓ। ਰਾਤ ਦੇ ਖਾਣੇ ਤੋਂ ਬਾਅਦ, ਘੱਟ ਤੋਂ ਘੱਟ 30 ਮਿੰਟ ਲਈ ਹੌਲੀ ਸੈਰ ਕਰੋ।

9 ਘੰਟੇ ਤੋਂ ਵੱਧ ਨੀਂਦ ਨਾ ਲਓ। ਅਜਿਹਾ ਕਰਨ ਨਾਲ ਭਾਰ ਵਧ ਸਕਦਾ ਹੈ। ਹਾਂ ਬੱਚੇ ਅਤੇ ਬਜ਼ੁਰਗ ਇਸ ਤੋਂ ਵੱਧ ਸੌਂ ਸਕਦੇ ਹਨ।

ਪੂਰੀ ਨੀਂਦ ਨਾ ਲੈਣ ਕਾਰਨ ਸਰੀਰ 'ਚ ਭੁੱਖ ਨੂੰ ਨਿਯਮਿਤ ਕਰਨ ਵਾਲੇ ਹਾਰਮੋਨਸ ਦਾ ਸੰਤੁਲਨ ਨਹੀਂ ਰਹਿੰਦਾ।

ਭੁੱਖ ਵਧਣ ਜਾਂ ਘਟਣ ਲੱਗਦੀ ਹੈ। ਦਿਲ ਵਿੱਚ ਜਲਨ, ਐਸੀਡਿਟੀ ਤੇ ਲੋਅ ਮੂਡ ਹੋਣਾ ਵੀ ਸਹੀ ਨੀਂਦ ਨਾ ਲੈਣ ਦੀ ਨਿਸ਼ਾਨੀ ਹੈ।

ਅਜਿਹਾ ਨਾ ਕਰਨ ਵਾਲਿਆਂ ਦੇ ਮੁਕਾਬਲੇ ਰੋਜ਼ਾਨਾ ਪੂਰੀ ਨੀਂਦ ਲੈਣ ਵਾਲੇ ਲੋਕਾਂ 'ਚ ਮੋਟਾਪੇ ਦਾ ਖਤਰਾ 55 ਫੀਸਦੀ ਤੱਕ ਘੱਟ ਜਾਂਦਾ ਹੈ।

ਮੈਡੀਟੇਸ਼ਨ ਕਾਰਨ ਸਰੀਰ ਵਿਚ ਨੈਗੇਟਿਵ ਹਾਰਮੋਨਸ ਨਹੀਂ ਵਧਦੇ, ਜਿਸ ਕਾਰਨ ਤੁਸੀਂ ਐਕਟਿਵ ਅਤੇ ਫਿੱਟ ਰਹਿੰਦੇ ਹੋ।