ਚੰਗੀ ਤਰ੍ਹਾਂ ਧੋਕੇ 6-8 ਘੰਟੇ ਰਾਜਮਾਂਹ ਪਾਣੀ 'ਚ ਭਿਉਂ ਦਿਉ।
ਭਿੱਜੇ ਹੋਏ ਰਾਜਮਾਂਹ 'ਚੋਂ ਵਾਧੂ ਪਾਣੀ ਕੱਢ ਦਿਉ। ਬਾਕੀ ਪ੍ਰੈਸ਼ਰ ਕੁੱਕਰ 'ਚ ਪਾਕੇ ਲੋੜ ਮੁਤਾਬਕ ਪਾਣੀ ਤੇ ਨਮਕ ਪਾਕੇ ਉਬਾਲ ਲਓ।
ਇਕ ਕੜਾਹੀ 'ਚ ਹਲਕੇ ਸੇਕ 'ਤੇ ਤੇਲ ਗਰਮ ਕਰੋ। ਤੇਜ਼ ਪੱਤੇ ਦਾ ਇਕ ਛੋਟਾ ਟੁਕੜਾ, ਇਕ ਹਰੀ ਇਲਾਇਚੀ ਤੇ ਅੱਧਾ ਚਮਚ ਜ਼ੀਰਾ ਪਾਓ ਤੇ ਭੁੰਨੋ।
ਇਸ ਤੋਂ ਬਾਅਦ ਕੱਟਿਆ ਹੋਇਆ ਪਿਆਜ ਪਾਓ ਤੇ ਭੁੰਨ ਲਓ। ਇਕ ਚਮਚ ਅਦਰਕ-ਲਸਣ ਦਾ ਪੇਸਟ ਤੇ ਹਰੀ ਮਿਰਚ ਪਾਓ। ਇਸ ਨੂੰ ਥੋੜੀ ਦੇਰ ਭੁੰਨੋ।
ਕੱਟਿਆ ਹੋਇਆ ਇਕ ਟਮਾਟਰਤੇ ਨਮਕ ਪਾਓ ਤੇ ਭੁੰਨੋ। ਇਸ 'ਚ ਲਾਲ ਮਿਰਚ, ਜ਼ੀਰਾ, ਧਨੀਆ ਪਾਊਡਰ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ ਤੇ ਭੁੰਨੋ।
ਇਸ 'ਚ ਉੱਬਲੇ ਹੋਏ ਰਾਜਮਾਂਹ ਪਾਕੇ ਚੰਗੀ ਤਰ੍ਹਾਂ ਮਿਲਾ ਲਓ।
ਹੁਣ ਥੋੜੀ ਮਲਾਈ ਪਾ ਲਓ ਜਾਂ ਦੁੱਧ ਪਾ ਲਓ।
ਜੇਕਰ ਦੁੱਧ ਪਾਇਆ ਤਾਂ 2-3 ਮਿੰਟ ਲਈ ਪੱਕਣ ਦਿਉ।
ਹੁਣ ਤੁਹਾਡੇ ਰਾਜਮਾਂਹ ਬਣਕੇ ਤਿਆਰ ਹਨ।