ਇਲਾਇਚੀ ਸੁਗੰਧਿਤ ਹੋਣ ਦੇ ਨਾਲ-ਨਾਲ ਗੁਣਕਾਰੀ ਵੀ ਹੈ ਕਿਸਾਨਾਂ ਨੂੰ ਇਸ ਦੀ ਖੇਤੀ ਕਰਨ ਨਾਲ ਕਈ ਸਾਰੇ ਫਾਇਦੇ ਹੁੰਦੇ ਹਨ ਬਾਜ਼ਾਰ ਵਿੱਚ ਇਲਾਇਚੀ ਕਾਫੀ ਚੰਗੀ ਕੀਮਤ ਵਿੱਚ ਮਿਲਦੀ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਵਿੱਚ ਕਿਵੇਂ ਆਸਾਨੀ ਨਾਲ ਲਾ ਸਕਦੇ ਹੋ ਇਲਾਇਚੀ ਦਾ ਪੌਦਾ ਤੁਸੀਂ ਇਸ ਨੂੰ ਲਾਉਣ ਲਈ ਇੱਕ ਕੰਟੇਨਰ ਲੈ ਲਓ ਇਸ ਤੋਂ ਬਾਅਦ ਤੁਸੀਂ ਇਸ ਵਿੱਚ ਬਰਮੀਕਮਪੋਸਟ ਅਤੇ ਕੋਕੋ ਪਿੱਟ ਦੀ ਪੋਟਿੰਗ ਕਰ ਦਿਓ ਤੁਸੀਂ ਕੰਟੇਨਰ ਵਿੱਚ ਬੀਜ ਲਾ ਦਿਓ ਅਤੇ ਪਾਣੀ ਪਾ ਦਿਓ ਪਾਣੀ ਦੀ ਮਾਤਰਾ ਦਾ ਖਾਸ ਧਿਆਨ ਰੱਖੋ ਇਲਾਇਚੀ ਦੇ ਪੌਦੇ ਲਈ ਸਹੀ ਤਾਪਮਾਨ 20 ਤੋਂ 30 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ ਕੁਝ ਹੀ ਦਿਨਾਂ ਵਿੱਚ ਇਲਾਇਚੀ ਦਾ ਪੌਦਾ ਤਿਆਰ ਹੋ ਜਾਂਦਾ ਹੈ