ਹਲਦੀ ਅਤੇ ਅਦਰਕ ਹਰ ਰਸੋਈ ਵਿੱਚ ਵਰਤਿਆ ਜਾਂਦਾ ਹੈ ਦੋਵੇਂ ਹੀ ਔਸ਼ਧੀ ਗੁਣਾ ਨਾਲ ਭਰਪੂਰ ਹੁੰਦੇ ਹਨ ਤੁਸੀਂ ਆਪਣੇ ਘਰਾਂ ਵਿੱਚ ਦੋਹਾਂ ਚੀਜ਼ਾਂ ਨੂੰ ਇੱਕ ਗਮਲੇ ਵਿੱਚ ਲਾ ਸਕਦੇ ਹੋ ਹਲਦੀ ਉਗਾਉਣ ਲਈ ਤੁਸੀਂ ਕੱਚੀ ਹਲਦੀ ਆਪਣੇ ਗਮਲੇ ਵਿੱਚ ਲਾ ਦਿਓ ਤੁਸੀਂ ਇਸ ਗਮਲੇ ਨੂੰ ਅਜਿਹੀ ਥਾਂ ‘ਤੇ ਜ਼ਰੂਰ ਰੱਖੋ, ਜਿੱਥੇ 5 ਤੋਂ 6 ਘੰਟੇ ਧੁੱਪ ਜ਼ਰੂਰ ਮਿਲੇ ਹਲਦੀ ਦੀ ਤਰ੍ਹਾਂ ਅਦਰਕ ਨੂੰ ਵੀ ਤੁਸੀਂ ਗਮਲੇ ਵਿੱਚ ਲਾ ਸਕਦੇ ਹੋ ਅਦਰਕ ਨੂੰ ਉਗਾਉਣ ਲਈ ਗਰਮੀ ਦਾ ਮੌਸਮ ਸਭ ਤੋਂ ਵਧੀਆ ਹੈ ਇਸ ਲਈ ਤੁਸੀਂ ਗਮਲੇ ਵਿੱਚ ਪੁਰਾਣੇ ਅਦਰਕ ਨੂੰ ਲਾ ਦਿਓ ਗਮਲੇ ਨੂੰ ਰੋਜ਼ ਹਲਕਾ-ਹਲਕਾ ਪਾਣੀ ਦਿੰਦੇ ਰਹੋ ਹਾਲਾਂਕਿ, ਅਦਰਕ ਤਿਆਰ ਹੋਣ ਵਿੱਚ ਘੱਟ ਤੋਂ ਘੱਟ 6 ਤੋਂ 8 ਮਹੀਨੇ ਲੱਗ ਜਾਂਦੇ ਹਨ