ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਅਸਲੀ ਅਤੇ ਨਕਲੀ ਹਲਦੀ ਦੀ ਪਛਾਣ ਕਰ ਸਕਦੇ ਹੋ। ਤੁਸੀਂ ਪਾਣੀ ਦੀ ਮਦਦ ਨਾਲ ਪਤਾ ਕਰ ਸਕਦੇ ਹੋ ਕਿ ਹਲਦੀ ਅਸਲੀ ਹੈ ਜਾਂ ਨਕਲੀ। ਇਸ ਦੇ ਲਈ ਇਕ ਗਿਲਾਸ 'ਚ ਗਰਮ ਪਾਣੀ ਲਓ ਅਤੇ ਉਸ 'ਚ ਇਕ ਚੱਮਚ ਹਲਦੀ ਮਿਲਾ ਲਓ। ਧਿਆਨ ਰਹੇ ਕਿ ਇਸ ਨੂੰ ਮਿਕਸ ਨਹੀਂ ਕਰਨਾ ਹੈ। ਇਸ ਤੋਂ ਬਾਅਦ ਇਸ ਨੂੰ 20 ਮਿੰਟ ਲਈ ਛੱਡ ਦਿਓ। ਇਸ ਤਰ੍ਹਾਂ ਕਰਨ ਤੋਂ ਬਾਅਦ ਜੇਕਰ ਹਲਦੀ ਪਾਣੀ ਹੇਠਾਂ ਜਾ ਕੇ ਬੈਠ ਜਾਂਦੀ ਹੈ ਅਤੇ ਉੱਪਰੋਂ ਪਾਣੀ ਸਾਫ਼ ਰਹਿੰਦਾ ਹੈ ਤਾਂ ਹਲਦੀ ਅਸਲੀ ਹੈ ਤੇ ਜੇ ਇਸ ਪ੍ਰੀਖਣ ਦੌਰਾਨ ਪਾਣੀ 'ਚ ਫੈਲ ਕੇ ਪਾਣੀ ਨੂੰ ਧੁੰਦਲਾ ਬਣਾਉਂਦੀ ਹੈ ਤਾਂ ਹਲਦੀ ਨਕਲੀ ਹੈ ਜੇਕਰ ਤੁਸੀਂ ਇਹ ਪਤਾ ਲਗਾਉਣਾ ਚਾਹੁੰਦੇ ਹੋ ਕਿ ਕੀ ਹਲਦੀ ਵਿੱਚ ਮੇਥੇਨਿਲ ਯੈਲੋ ਦੀ ਮਿਲਾਵਟ ਹੋਈ ਹੈ ਜਾਂ ਨਹੀਂ ਤਾਂ ਇੱਕ ਟੈਸਟ ਟਿਊਬ ਵਿੱਚ ਹਲਦੀ ਲਓ ਅਤੇ ਉਸ ਵਿੱਚ ਹਾਈਡ੍ਰੋਕਲੋਰਿਕ ਐਸਿਡ ਦੀਆਂ ਕੁਝ ਬੂੰਦਾਂ ਪਾਓ ਅਤੇ ਥੋੜ੍ਹਾ ਜਿਹਾ ਪਾਣੀ ਪਾਓ ਅਤੇ ਟੈਸਟ ਟਿਊਬ ਨੂੰ ਜ਼ੋਰ ਨਾਲ ਹਿਲਾਓ। ਅਜਿਹਾ ਕਰਨ ਤੋਂ ਬਾਅਦ ਜੇਕਰ ਇਹ ਗੁਲਾਬੀ ਜਾਂ ਕੋਈ ਹੋਰ ਰੰਗ ਹੋ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਹਲਦੀ ਮਿਲਾਵਟੀ ਹੈ ਅੱਜ ਕੱਲ੍ਹ ਸਿਰਫ਼ ਹਲਦੀ ਦਾ ਪਾਊਡਰ ਹੀ ਨਹੀਂ ਬਲਕਿ ਪੂਰੀ ਹਲਦੀ ਵਿੱਚ ਵੀ ਮਿਲਾਵਟ ਹੁੰਦੀ ਹੈ। ਇਸ ਨੂੰ ਪਰਖਣ ਲਈ ਹਲਦੀ ਦੇ ਟੁਕੜੇ ਨੂੰ ਕਾਗਜ਼ 'ਤੇ ਰੱਖੋ ਅਤੇ ਉਸ 'ਤੇ ਠੰਡਾ ਪਾਣੀ ਪਾ ਦਿਓ। ਅਜਿਹਾ ਕਰਨ ਤੋਂ ਬਾਅਦ ਜੇਕਰ ਹਲਦੀ ਦੇ ਟੁਕੜੇ 'ਚੋਂ ਰੰਗ ਨਿਕਲਣਾ ਸ਼ੁਰੂ ਹੋ ਜਾਵੇ ਤਾਂ ਇਸ 'ਚ ਮਿਲਾਵਟ ਕੀਤੀ ਗਈ ਹੈ।