ਠੰਡ ਦਾ ਮੌਸਮ ਆਉਂਦਿਆਂ ਹੀ ਗੁੜ ਦੀ ਵਰਤੋਂ ਵੱਧ ਜਾਂਦੀ ਹੈ ਗੁੜ ਖਾਣ ਵਿੱਚ ਸੁਆਦ ਹੁੰਦਾ ਹੈ ਇਸ ਦੇ ਨਾਲ ਹੀ ਇਹ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਜਿਹੜੇ ਗੁੜ ਨੂੰ ਤੁਸੀਂ ਖਾ ਰਹੇ ਹੋ ਉਹ ਗੁੜ ਨਕਲੀ ਵੀ ਹੋ ਸਕਦਾ ਹੈ ਅਜਿਹੇ ਵਿੱਚ ਇਦਾਂ ਅਸਲੀ ਅਤੇ ਨਕਲੀ ਗੁੜ ਦੀ ਪਛਾਣ ਕਰੋ ਅਸਲੀ ਗੁੜ ਪਾਣੀ ਵਿੱਚ ਪਾਉਂਦਿਆਂ ਹੀ ਘੁਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਨਕਲੀ ਗੁੜ ਪਾਣੀ ਵਿੱਚ ਪਾਓਗੇ ਤਾਂ ਗੁੜ ਵਿੱਚ ਮਿਲਾਵਟੀ ਪਦਾਰਥ ਪਾਣੀ ਵਿੱਚ ਥੱਲ੍ਹੇ ਬੈਠਣੇ ਸ਼ੁਰੂ ਹੋ ਜਾਣਗੇ ਇਸ ਤੋਂ ਇਲਾਵਾ ਹਮੇਸ਼ਾ ਭੂਰੇ ਰੰਗ ਦੇ ਗੁੜ ਦੀ ਚੋਣ ਕਰੋ