ਭਾਰ ਘਟਾਉਣ ਲਈ ਲੌਂਗ ਦੀ ਚਾਹ ਸਭ ਤੋਂ ਫਾਇਦੇਮੰਦ, ਪਰ ਇਸ ਗੱਲ ਦਾ ਵੀ ਰੱਖੋ ਧਿਆਨ



ਲੌਂਗ ਸਿਰਫ਼ ਮਸਾਲੇ ਦੇ ਕੰਮ 'ਚ ਨਹੀਂ ਆਉਂਦਾ ਸਗੋਂ ਇਸ ਨਾਲ ਕਈ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਜਿਸ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ।



ਲੌਂਗ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਰਾਤ ਵੇਲੇ ਸੌਣ ਤੋਂ ਪਹਿਲਾਂ ਲੌਂਗਾਂ ਦੀ ਚਾਹ ਬਣਾ ਕੇ ਪੀਣ ਨਾਲ ਭਾਰ ਘੱਟਦਾ ਹੈ।



ਲੌਂਗ ਵਿੱਚ ਮੌਜੂਦ ਤੱਤ ਸਾਡੀ ਪਾਚਨ ਸ਼ਕਤੀ ਨੂੰ ਤੇਜ਼ ਕਰਦੇ ਹਨ। ਇਹ ਮੈਟਾਬੋਲਿਜ਼ਮ ਨੂੰ ਠੀਕ ਕਰਨ ਵਿੱਚ ਕੰਮ ਕਰਦਾ ਹੈ। ਜੋ ਸਾਡੀ ਚਰਬੀ ਨੂੰ ਬਰਨ ਕਰਨ ਵਿੱਚ ਮਦਦ ਕਰਦਾ ਹੈ।



ਚਾਹ ਬਣਾਉਣ ਲਈ ਲੌਂਗ 2-3, ਅਦਰਕ 1 ਇੰਚ ਪੀਸਿਆ ਹੋਇਆ, ਪਾਣੀ ਲਗਭਗ 200 ਮਿਲੀ ਦੀ ਵਰਤੋ ਕਰੋ



ਲੌਂਗ ਨੂੰ ਰਾਤ ਭਰ ਜਾਂ ਲਗਭਗ 6 ਘੰਟਿਆਂ ਲਈ ਪਾਣੀ ਵਿੱਚ ਭਿਓ ਦਿਓ। ਫਿਰ ਇਸ ਨੂੰ ਉਬਾਲੋ। ਇਸ ਵਿਚ ਅਦਰਕ ਵੀ ਮਿਲਾਓ। ਤੁਸੀਂ ਇਸ 'ਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ। ਇਸ ਨੂੰ ਸੌਣ ਤੋਂ 1 ਘੰਟਾ ਪਹਿਲਾਂ ਪੀਓ।



ਲੌਂਗ ਵਿੱਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ।ਇਹ ਇਮਿਊਨਿਟੀ ਵਧਾਉਣ 'ਚ ਮਦਦ ਕਰਦੈ। ਇਹ ਮੂੰਹ ਦੇ ਬੈਕਟੀਰੀਆ, ਮਸੂੜਿਆਂ ਅਤੇ ਦੰਦਾਂ ਦੇ ਦਰਦ ਜਾਂ ਸੋਜ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।



ਲੌਂਗ ਸਿਰਫ਼ ਮਸਾਲੇ ਦੇ ਕੰਮ 'ਚ ਨਹੀਂ ਆਉਂਦਾ ਸਗੋਂ ਇਸ ਨਾਲ ਕਈ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਜਿਸ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ।