ਸਭ ਤੋਂ ਪਹਿਲਾਂ ਇਕ ਕੱਪ ਉੜਦ ਦਾਲ 5 ਘੰਟੇ ਲਈ ਭਿਉਂ ਦਿਉ।
ਪਾਣੀ ਕੱਢ ਕੇ ਮਿਕਸੀ 'ਚ ਪਾਕੇ, ਇਕ ਮਿਰਚ ਤੇ ਇਕ ਇੰਚ ਅਦਰਕ ਪਾਓ। ਲੋੜ ਮੁਤਾਬਕ ਪਾਣੀ ਪਾਕੇ ਚੀਕਣਾ ਪੇਸਟ ਬਣਾ ਲਓ।
ਇਸ ਨੂੰ ਵੱਖਰੇ ਭਾਂਡੇ 'ਚ ਕੱਢ ਲਓ ਤੇ ਮਿਕਸੀ 'ਚ 1/4 ਕੱਪ ਦੋ ਘੰਟੇ ਤੋਂ ਭਿੱਜੀ ਮੂੰਗ ਦਾਲ ਪਾਓ।
ਸਮੂਦ ਪੇਸਟ ਬਣਾ ਕੇ ਉੜਦ ਦਾਲ ਨੂੰ ਵੀ ਵਿਚ ਪਾ ਲਓ।
ਹੁਣ ਲੋੜ ਮੁਤਾਬਕ ਨਮਕ ਪਾਕੇ ਚੰਗੀ ਤਰ੍ਹਾਂ ਹਿਲਾਓ। ਇਕ ਗਾੜ੍ਹਾ ਪੇਸਟ ਤਿਆਰ ਕਰ ਲਓ। ਜੇਕਰ ਇਸ 'ਚ ਪਾਣੀ ਹੋਵੇ ਤਾਂ ਇਕ ਚਮਚ ਚੌਲਾਂ ਦਾ ਆਟਾ ਪਾ ਲਓ।
ਹੁਣ ਇਕ ਵੱਡੇ ਕਟੋਰੇ 'ਚ ਗਰਮ ਪਾਣੀ ਲਓ। 1/2 ਚਮਚ ਨਮਕ ਤੇ 1/4 ਚਮਚ ਹਿੰਗ ਮਿਲਾਓ। ਇਸ ਦਾ ਮਿਸ਼ਰ ਚੰਗੀ ਤਰ੍ਹਾਂ ਤਿਆਰ ਕਰੋ।
ਹੁਣ ਗਰਮ ਤਲੇ ਹੋਏ ਵੜੇ ਪਾਣੀ 'ਚ ਚੰਗੀ ਤਰ੍ਹਾਂ ਡੁਬੋ ਦਿਉ। 30 ਮਿੰਟ ਬਾਅਦ ਪਾਣੀ ਚੋਂ ਕੱਢ ਲਓ ਕੱਢ ਲਓ।
ਹੁਣ ਵੜੇ 'ਚੋਂ ਪਾਣੀ ਨਿਚੋੜ ਦਿਉ ਤੇ ਇਕ ਵੱਖਰੀ ਪਲੇਟ 'ਚ ਰੱਖੋ। ਇਸ ਲਈ ਮਿੱਠੀ ਦਹੀ ਵੀ ਤਿਆਰ ਕਰੋ। ਇਸ ਤੋਂ ਇਲਾਵਾ ਹਰੀ ਚਟਨੀ ਤੇ ਇਮਲੀ ਦੀ ਚਟਨੀ ਵੀ ਤਿਆਰ ਕਰੋ।