ਸਭ ਤੋਂ ਪਹਿਲਾਂ ਸਾਬੂਦਾਣੇ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਕਰੀਬ 1 ਘੰਟੇ ਲਈ ਪਾਣੀ 'ਚ ਭਿਓ ਦਿਓ ਇਸ ਤੋਂ ਬਾਅਦ ਸਾਬੂਦਾਣੇ ਨੂੰ ਪਾਣੀ ਨਾਲ ਛਾਣ ਲਓ ਅਤੇ ਕੱਢ ਲਓ ਇਕ ਪੈਨ ਵਿਚ ਸਾਰਾ ਘਿਓ ਪਾ ਕੇ ਗਰਮ ਕਰੋ ਅਤੇ ਸਾਬੂਦਾਣੇ ਨੂੰ ਮੱਧਮ ਅੱਗ 'ਤੇ ਭੁੰਨ ਲਓ ਜਦੋਂ ਸਾਬੂਦਾਣਾ ਭੁੰਨਿਆ ਜਾਵੇ ਤਾਂ ਇਸ 'ਚ 2 ਕੱਪ ਪਾਣੀ ਪਾਓ ਅਤੇ ਹਿਲਾਉਂਦੇ ਰਹੋ ਹੌਲੀ-ਹੌਲੀ ਸਾਬੂਦਾਣਾ ਪਾਣੀ ਵਾਂਗ ਪਾਰਦਰਸ਼ੀ ਹੋਣ ਲੱਗ ਜਾਵੇਗਾ ਇਸ ਨੂੰ ਮੱਧਮ ਅੱਗ 'ਤੇ ਪਕਾਓ ਜਦੋਂ ਸਾਬੂਦਾਣਾ ਪੱਕ ਜਾਵੇ ਤਾਂ ਇਸ ਵਿਚ ਚੀਨੀ ਅਤੇ ਕੇਸਰ ਮਿਲਾਓ ਇਸ ਨੂੰ ਹਿਲਾਉਂਦੇ ਹੋਏ ਖੰਡ ਦੇ ਘੁਲ ਜਾਣ ਤੱਕ ਪਕਾਓ ਜਦੋਂ ਚੀਨੀ ਘੁਲ ਜਾਵੇ ਤਾਂ ਇਸ 'ਚ ਕੱਟੇ ਹੋਏ ਬਦਾਮ, ਕਾਜੂ ਅਤੇ ਇਲਾਇਚੀ ਪਾਓ ਇਸ ਨੂੰ ਚਲਾਉਂਦੇ ਸਮੇਂ ਧਿਆਨ ਰੱਖੋ ਕਿ ਇਸ ਨੂੰ ਘੱਟ ਅੱਗ 'ਤੇ ਪਕਾਉਣਾ ਹੈ ਜਦੋਂ ਸਾਰੀਆਂ ਚੀਜ਼ਾਂ ਮਿਕਸ ਹੋ ਜਾਣ ਤਾਂ ਇਸ ਨੂੰ ਪਲੇਟ 'ਚ ਕੱਢ ਲਓ