ਸਭ ਤੋਂ ਪਹਿਲਾਂ ਪਾਣੀ 'ਚ ਪਾਸਤਾ ਉਬਾਲ ਲਓ।
ਪਾਸਤਾ ਉਬਾਲਣ ਵੇਲੇ ਥੋੜਾ ਘਿਉ ਪਾ ਲਓ ਤਾਂ ਜੋ ਚਿਪਕੇ ਨਾ।
ਉੱਬਲਣ ਤੋਂ ਬਾਅਦ ਇਸ ਨੂੰ ਛਾਣ ਕੇ ਪਾਣੀ ਤੋਂ ਵੱਖਰਾ ਕਰ ਲਓ।
ਹੁਣ ਇਕ ਕੜਾਹੀ 'ਚ ਤੇਲ ਗਰਮ ਕਰੋ।
ਇਸ 'ਚ ਲਸਣ, ਹਰੀ ਮਿਰਚ, ਪਿਆਜ ਟਮਾਟਰ, ਸ਼ਿਮਲਾ ਮਿਰਚ ਪਾਕੇ 3-4 ਮਿੰਟ ਭੁੰਨੋ।
ਕੁਝ ਸਮੇਂ ਬਾਅਦ ਟਮੈਟੋ ਪਿਊਰੀ, ਕਾਲੀ ਮਿਰਚ ਪਾਊਡਰ, ਲਾਲ ਮਿਰਚ ਪਾਊਡਰ, ਨਮਕ ਪਾਕੇ ਚੰਗੀ ਤਰ੍ਹਾਂ ਹਿਲਾਓ।
ਜਦੋਂ ਗਾੜ੍ਹੀ ਹੋ ਜਾਵੇ ਤਾਂ ਇਸ 'ਚ ਪਾਸਤਾ ਪਾਕੇ ਚੰਗੀ ਤਰ੍ਹਾਂ ਹਿਲਾਓ ਤੇ ਦੋ ਮਿੰਟ ਬਾਅਦ ਗੈਸ ਬੰਦ ਕਰ ਦਿਉ।
ਗੈਸ ਬੰਦ ਕਰਨ ਤੋਂ ਬਾਅਦ ਕਰੀਮ ਪਾਓ।
ਤਿਆਰ ਹੈ ਗਰਮਾ-ਗਰਮ ਪਾਸਤਾ।
ਹੁਣ ਇਸ ਨੂੰ ਟਮੈਟੋ ਕੈਚਅਪ ਨਾਲ ਸਰਵ ਕਰੋ।