ਬਨਾਨਾ ਬਰੈੱਡ ਬਣਾਉਣ ਲਈ ਇਕ ਬਰਤਨ 'ਚ ਕੇਲੇ ਛਿੱਲ ਕੇ ਮੈਸ਼ ਕਰ ਲਓ।
ਹੁਣ ਇਸ 'ਚ ਮੱਖਣ ਤੇ ਚੀਨੀ ਪਾਕੇ ਫੈਂਟ ਲਓ।
ਦੂਜੇ ਪਾਸੇ ਮੈਦੇ 'ਚ ਬੇਕਿੰਗ ਪਾਊਡਰ ਮਿਲਾ ਲਓ ਤੇ ਇਸ ਨੂੰ ਦੋ ਵਾਰ ਛਾਣ ਲਓ।
ਹੁਣ ਬੇਕਿੰਗ ਪਾਊਡਰ ਮਿਕਸ ਮੈਦੇ ਨੂੰ ਮੱਖਣ ਤੇ ਚੀਨੀ ਦੇ ਘੋਲ 'ਚ ਮਿਲਾਓ।
ਉੱਪਰੋਂ ਦੁੱਧ ਪਾਕੇ ਗਾੜਾ ਮਿਸ਼ਰਨ ਤਿਆਰ ਕਰ ਲਓ। ਮਿਸ਼ਰਨ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਇਸ 'ਚ ਗੰਢ ਨਾ ਪਵੇ।
ਬੇਕ ਕਰਨ ਲਈ ਬੇਕਿੰਗ ਟ੍ਰੇਅ ਨੂੰ ਮੱਖਣ ਲਾਕੇ ਥੰਦਾ ਕਰ ਲਓ। ਹੁਣ ਥੋੜਾ-ਥੋੜਾ ਮੈਦਾ ਇਸ ਦੇ ਚਾਰੇ ਪਾਸੇ ਅੰਦਰ ਛਿੜਕੋ।
ਹੁਣ ਮਿਸ਼ਰਨ ਟ੍ਰੇਅ 'ਚ ਪਾਕੇ ਸੈੱਟ ਕਰ ਲਓ। ਓਵਨ 180 ਸੈਂਟੀਗ੍ਰੇਡ 'ਤੇ ਪ੍ਰੀਹੀਟ ਕਰ ਲਓ।
ਬੇਕਿੰਗ ਟ੍ਰੇਅ ਨੂੰ ਓਵਨ 'ਚ ਰੱਖ ਕੇ 25 ਮਿੰਟ ਲਈ ਬੇਕ ਕਰੋ।
ਚੈੱਕ ਕਰੋ ਜੇਕਰ ਬਰੈੱਡ ਉੱਪਰੋਂ ਬ੍ਰਾਊਨ ਹੋ ਗਿਆ ਤਾਂ ਬਾਹਰ ਕੱਢ ਲਓ।
ਹੁਣ ਤੁਹਾਡਾ ਬਨਾਨਾ ਬਰੈੱਡ ਤਿਆਰ ਹੈ।