ਕੱਚੇ ਨਾਰੀਅਲ ਦਾ ਸੇਵਨ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ। ਕਮਜ਼ੋਰੀ ਦੂਰ ਕਰਨ ਲਈ ਤੁਸੀਂ ਕੱਚੇ ਨਾਰੀਅਲ ਦਾ ਸੇਵਨ ਕਰ ਸਕਦੇ ਹੋ। ਨਾਰੀਅਲ ਦੇ ਤੇਲ ਤੋਂ ਬਣੇ ਭੋਜਨ ਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ। ਕੱਚੇ ਨਾਰੀਅਲ ਦਾ ਸੇਵਨ ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਂਦਾ ਹੈ। ਹਰ ਰੋਜ਼ ਬਦਾਮ, ਅਖਰੋਟ ਅਤੇ ਨਾਰੀਅਲ ਕੈਂਡੀ ਖਾਣ ਨਾਲ ਯਾਦਦਾਸ਼ਤ ਨੂੰ ਵਧਾਇਆ ਜਾ ਸਕਦਾ ਹੈ। ਨਾਰੀਅਲ ਦੇ ਟੁਕੜੇ ਨੂੰ ਮੂੰਹ 'ਚ ਰੱਖ ਕੇ ਥੋੜ੍ਹੀ ਦੇਰ ਤੱਕ ਚਬਾਉਣ ਨਾਲ ਉਲਟੀ ਅਤੇ ਮਤਲੀ ਤੋਂ ਰਾਹਤ ਮਿਲਦੀ ਹੈ। ਕੱਚਾ ਨਾਰੀਅਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ।