ਹਲਦੀ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਹਲਦੀ ਖਾਣੇ ਦਾ ਸੁਆਦ ਵਧਾਉਣ ਦੇ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦੀ ਹੈ। ਇਸ 'ਚ ਮੌਜੂਦ ਤੱਤ ਸਿਹਤ ਅਤੇ ਚਮੜੀ ਦੋਹਾਂ ਲਈ ਫਾਇਦੇਮੰਦ ਹਨ। ਹਲਦੀ ਵਿੱਚ ਕਰਕਿਊਮਿਨ ਨਾਮਕ ਇੱਕ ਕਿਰਿਆਸ਼ੀਲ ਤੱਤ ਹੁੰਦਾ ਹੈ। ਜੋ ਸਿਹਤ ਦੇ ਹਿਸਾਬ ਨਾਲ ਬਹੁਤ ਵਧੀਆ ਹੈ। ਹਾਲਾਂਕਿ ਕੁਝ ਲੋਕਾਂ ਨੂੰ ਇਸ ਨੂੰ ਬਿਲਕੁਲ ਖਾਣ ਦੀ ਮਨਾਹੀ ਹੈ। ਹਲਦੀ ਵਿਚ ਬਹੁਤ ਸਾਰੇ ਗੁਣ ਹੁੰਦੇ ਹਨ । ਜਿਵੇਂ ਫਾਈਬਰ , ਪੋਟਾਸ਼ੀਅਮ , ਵਿਟਾਮਿਨ B6 , ਮੈਗਨੀਸ਼ੀਅਮ ਅਤੇ ਵਿਟਾਮਿਨ C ਹੁੰਦੇ ਹਨ । ਹਲਦੀ ਵਿੱਚ 2 ਪ੍ਰਤੀਸ਼ਤ ਆਕਸਲੇਟ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਨੂੰ ਹਲਦੀ ਨਹੀਂ ਖਾਣੀ ਚਾਹੀਦੀ ਹੈ। ਗਰਭਅਵਸਥਾ ਦੇ ਦੌਰਾਨ ਹਲਦੀ ਦਾ ਸੇਵਨ ਘੱਟ ਕਰੋ । ਜਿਨ੍ਹਾਂ ਲੋਕਾਂ ਨੂੰ ਖੂਨ ਪਤਲਾ ਹੋਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਹਲਦੀ ਨੂੰ ਇੱਕ ਸੀਮਾ ਤੱਕ ਹੀ ਖਾਣਾ ਚਾਹੀਦਾ ਹੈ। ਮਤਲਬ ਜ਼ਿਆਦਾ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਅਨੀਮੀਆ ਵਾਲੇ ਲੋਕਾਂ ਨੂੰ ਵੀ ਹਲਦੀ ਘੱਟ ਖਾਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਨੂੰ ਅਨੀਮੀਆ ਹੈ ਉਨ੍ਹਾਂ ਨੂੰ ਵੀ ਹਲਦੀ ਘੱਟ ਖਾਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਆਇਰਨ ਦੀ ਕਮੀ ਹੋ ਜਾਂਦੀ ਹੈ। ਬਹੁਤ ਜ਼ਿਆਦਾ ਹਲਦੀ ਖਾਣ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜ਼ਿਆਦਾ ਹਲਦੀ ਦਾ ਸੇਵਨ ਕਰਨ ਨਾਲ ਜੀ ਮਚਲਾਉਣਾ, ਚੱਕਰ ਆਉਣੇ ਅਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ ।