World Cup 2023: ਆਈਸੀਸੀ ਵਨਡੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਚਾਲੇ ਸ਼ੁਰੂ ਹੋ ਚੁੱਕਿਆ ਹੈ।



ਭਾਰਤ ਨੇ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਲੀਗ ਪੜਾਅ 'ਚ ਨੰਬਰ ਇਕ ਸਥਾਨ ਹਾਸਲ ਕੀਤਾ।



ਰੋਹਿਤ ਸ਼ਰਮਾ: ਇਸ ਵਿਸ਼ਵ ਕੱਪ ਵਿੱਚ ਰੋਹਿਤ ਸ਼ਰਮਾ ਨੇ ਦਿਖਾਇਆ ਹੈ ਕਿ ਕਿਵੇਂ ਇੱਕ ਕਪਤਾਨ ਨੂੰ ਫਰੰਟ 'ਤੇ ਰਹਿ ਕੇ ਲੜਨਾ ਚਾਹੀਦਾ ਹੈ। ਰੋਹਿਤ ਸ਼ਰਮਾ ਵੱਲੋਂ ਦਿੱਤੀ ਗਈ ਸ਼ਾਨਦਾਰ ਸ਼ੁਰੂਆਤ ਦਾ ਹੀ ਨਤੀਜਾ ਸੀ ਕਿ ਭਾਰਤ ਨੇ ਵੱਡੀਆਂ ਟੀਮਾਂ ਖਿਲਾਫ ਲੀਗ ਪੜਾਅ ਆਸਾਨੀ ਨਾਲ ਜਿੱਤ ਲਿਆ।



ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਵਿੱਚ ਹੁਣ ਤੱਕ 55.85 ਦੀ ਔਸਤ ਅਤੇ 121.50 ਦੀ ਸਟ੍ਰਾਈਕ ਰੇਟ ਨਾਲ 503 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ 24 ਛੱਕੇ ਵੀ ਲਗਾਏ ਹਨ।



ਵਿਰਾਟ ਕੋਹਲੀ: ਵਿਰਾਟ ਕੋਹਲੀ ਨੇ ਇਸ ਵਿਸ਼ਵ ਕੱਪ ਵਿੱਚ ਸਿਰਫ਼ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਕ੍ਰਿਕਟ ਪ੍ਰੇਮੀਆਂ ਦਾ ਦਿਲ ਜਿੱਤ ਲਿਆ ਹੈ।



ਵਿਰਾਟ ਕੋਹਲੀ ਨੇ ਵਿਸ਼ਵ ਕੱਪ ਦੌਰਾਨ ਆਪਣਾ 49ਵਾਂ ਸੈਂਕੜਾ ਲਗਾ ਕੇ ਸਚਿਨ ਤੇਂਦੁਲਕਰ ਦੇ ਮਹਾਨ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਵਿਰਾਟ ਕੋਹਲੀ ਨੇ 9 ਮੈਚਾਂ ਦੀਆਂ 7 ਪਾਰੀਆਂ 'ਚ 50 ਤੋਂ ਵੱਧ ਦੌੜਾਂ ਬਣਾਈਆਂ ਹਨ।



ਵਿਰਾਟ ਕੋਹਲੀ ਵਿਸ਼ਵ ਕੱਪ ਵਿੱਚ 99.00 ਦੀ ਔਸਤ ਨਾਲ 594 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ।



ਸ਼੍ਰੇਅਸ ਅਈਅਰ: ਅਈਅਰ ਨੇ ਉਮੀਦ ਮੁਤਾਬਕ ਟੂਰਨਾਮੈਂਟ ਦੀ ਸ਼ੁਰੂਆਤ ਨਹੀਂ ਕੀਤੀ। ਪਰ ਹੁਣ ਅਈਅਰ ਫਾਰਮ ਵਿੱਚ ਆ ਗਏ ਹਨ ਅਤੇ ਭਾਰਤ ਲਈ ਨੰਬਰ ਚਾਰ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ।



ਜਸਪ੍ਰੀਤ ਬੁਮਰਾਹ: ਸੱਟ ਕਾਰਨ ਇਕ ਸਾਲ ਟੀਮ ਤੋਂ ਬਾਹਰ ਰਹਿਣ ਦੇ ਬਾਵਜੂਦ ਬੁਮਰਾਹ ਨੇ ਵਿਸ਼ਵ ਕੱਪ ਵਰਗੇ ਮੰਚ 'ਤੇ ਸਾਬਤ ਕਰ ਦਿੱਤਾ ਹੈ ਕਿ ਇਸ ਸਮੇਂ ਉਨ੍ਹਾਂ ਦਾ ਕੋਈ ਮੁਕਾਬਲਾ ਕਿਉਂ ਨਹੀਂ ਹੈ। ਉਨ੍ਹਾਂ ਵਿਸ਼ਵ ਕੱਪ 'ਚ 17 ਵਿਕਟਾਂ ਵੀ ਲਈਆਂ ਹਨ।



ਮੁਹੰਮਦ ਸ਼ਮੀ: ਟੀਮ ਇੰਡੀਆ ਨੇ ਸ਼ਮੀ ਨੂੰ ਲੀਗ ਪੜਾਅ ਦੇ ਪਹਿਲੇ 4 ਮੈਚਾਂ 'ਚ ਖੇਡਣ ਦਾ ਮੌਕਾ ਨਹੀਂ ਦਿੱਤਾ। ਸ਼ਮੀ ਨੇ 5 ਮੈਚਾਂ 'ਚ 16 ਵਿਕਟਾਂ ਲਈਆਂ ਹਨ ਅਤੇ ਵਿਰੋਧੀ ਟੀਮ ਦੇ ਬੱਲੇਬਾਜ਼ ਉਸ ਦੇ ਸਾਹਮਣੇ ਟਿਕ ਨਹੀਂ ਸਕੇ।