ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਕੇਂਦਰ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ।



ਨਰਿੰਦਰ ਮੋਦੀ ਭਲਕੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ, ਜਿਸ ਦੀਆਂ ਤਿਆਰੀਆਂ ਰਾਸ਼ਟਰਪਤੀ ਭਵਨ ਵਿੱਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।



ਸਹੁੰ ਚੁੱਕ ਸਮਾਗਮ ਕੱਲ੍ਹ ਸ਼ਾਮ 7:15 ਵਜੇ ਹੋਵੇਗਾ। ਇਸ ਸਭ ਦੇ ਵਿਚਕਾਰ ਮੋਦੀ 3.0 ਦੀ ਕੈਬਨਿਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ।



ਸੂਤਰਾਂ ਮੁਤਾਬਕ ਨਰਿੰਦਰ ਮੋਦੀ ਦੇ ਨਾਲ ਕਰੀਬ 52 ਤੋਂ 55 ਮੰਤਰੀ ਸਹੁੰ ਚੁੱਕ ਸਕਦੇ ਹਨ। ਜਿਸ ਵਿੱਚ 19 ਤੋਂ 22 ਕੈਬਨਿਟ ਅਤੇ ਕਰੀਬ 33 ਤੋਂ 35 ਰਾਜ ਮੰਤਰੀ ਹੋ ਸਕਦੇ ਹਨ।



ਸੂਤਰਾਂ ਦੀ ਮੰਨੀਏ ਤਾਂ ਟੀਡੀਪੀ ਨੂੰ ਇੱਕ ਕੈਬਨਿਟ, ਦੋ ਰਾਜ ਮੰਤਰੀ, ਜੇਡੀਯੂ ਨੂੰ ਇੱਕ ਕੈਬਨਿਟ ਅਤੇ ਇੱਕ ਰਾਜ ਮੰਤਰੀ ਅਹੁਦੇ ਦੇ ਕੇ ਸਰਕਾਰ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ,



ਸ਼ਿਵ ਸੈਨਾ, ਐਲਜੇਪੀ, ਆਰਐਲਡੀ ਅਤੇ ਐਨਸੀਪੀ ਨੂੰ ਸਰਕਾਰ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।



ਐੱਸ. ਜੈਸ਼ੰਕਰ, ਜੇਪੀ ਨੱਡਾ, ਡਾ. ਜਿਤੇਂਦਰ ਸਿੰਘ, ਅਸ਼ਵਨੀ ਵੈਸ਼ਨਵ, ਸ਼ਾਂਤਨੂ ਠਾਕੁਰ, ਸੁਰੇਸ਼ ਗੋਪੀ, ਵਿਪਲਵ ਦੇਬ, ਸਰਬਾਨੰਦ ਸੋਨੇਵਾਲ, ਹਰਦੀਪ ਪੁਰੀ, ਤਾਪੀਰ ਗਾਓਂ, ਸੰਜੇ ਬੰਡੀ/ਜੀ ਕਿਸ਼ਨ ਰੈੱਡੀ, ਪ੍ਰਹਲਾਦ ਜੋਸ਼ੀ, ਸ਼ੋਭਾ ਕਰੰਦਜਲੇ, ਪੀਸੀ ਮੋਹਨ ਅਤੇ ਰਾਜੀਵ ਚੰਦਰਸ਼ੀਸ਼ ਚਿਹਰਿਆਂ ਦੀ ਵੀ ਚਰਚਾ ਹੈ।



ਆਰਐਲਡੀ ਤੋਂ ਜਯੰਤ ਚੌਧਰੀ, ਜੇਡੀਯੂ ਤੋਂ ਲਲਨ ਸਿੰਘ ਜਾਂ ਸੰਜੇ ਝਾਅ, ਸ਼ਿਵ ਸੈਨਾ (ਸ਼ਿੰਦੇ), ਪ੍ਰਤਾਪ ਰਾਓ ਜਾਧਵ,



ਲੋਜਪਾ ਤੋਂ ਚਿਰਾਗ ਪਾਸਵਾਨ, ਜੇਡੀਐਸ ਤੋਂ ਕੁਮਾਰ ਸਵਾਮੀ, ਟੀਡੀਪੀ ਤੋਂ ਰਾਮ ਮੋਹਨ ਨਾਇਡੂ, ਐਨਸੀਪੀ ਤੋਂ ਕੇ ਰਵਿੰਦਰਨ ਅਤੇ ਅਪਨਾ ਦਲ ਤੋਂ ਅਨੁਪ੍ਰਿਆ ਪਟੇਲ।



Thanks for Reading. UP NEXT

8 ਜੂਨ ਨੂੰ ਨਹੀਂ ਹੋਵੇਗਾ ਨਰਿੰਦਰ ਮੋਦੀ ਦਾ ਸਹੁੰ ਚੁੱਕ ਸਮਾਗਮ, ਜਾਣੋ ਵਜ੍ਹਾ

View next story