ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਇਸ ਸਮੇਂ IPL 'ਚ ਧਮਾਲ ਮਚਾ ਰਿਹਾ ਹੈ। ਉਨ੍ਹਾਂ ਦੀ ਟੀਮ ਰਾਇਲ ਚੈਲੇਂਜਰਸ ਬੰਗਲੁਰੂ ਵੀ IPL 2025 ਦੇ ਫ਼ਾਈਨਲ ਵਿਚ ਪਹੁੰਚ ਗਈ ਹੈ।

ਹੁਣ ਉਹ ਖਿਤਾਬ ਤੋਂ ਸਿਰਫ਼ 1 ਕਦਮ ਦੂਰ ਹਨ। ਇਸ ਦੌਰਾਨ, ਕੋਹਲੀ ਨੂੰ ਵੱਡਾ ਝਟਕਾ ਲੱਗਾ ਹੈ।



ਬੰਗਲੁਰੂ 'ਚ ਕੋਹਲੀ ਦੇ ਪੱਬ, One8 Commune , ਨੂੰ ਇਕ ਵਾਰ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਵਾਰ ਸਿਗਰੇਟਸ ਐਂਡ ਅਦਰ ਤਮਾਕੂ ਪ੍ਰੋਡਕਟਸ ਐਕਟ (COTPA) 2003 ਦੇ ਤਹਿਤ ਪੱਬ ਵਿਰੁਧ ਕੇਸ ਦਰਜ ਕੀਤਾ ਗਿਆ ਹੈ।



ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਵਨ8 ਕਮਿਊਨ ਪੱਬ ਵਿਚ ਸਮੋਕਿੰਗ ਏਰੀਆ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।

ਇਸ ਤੋਂ ਬਾਅਦ, 1 ਜੂਨ, 2025 ਨੂੰ, ਕਬਨ ਪਾਰਕ ਪੁਲਿਸ ਸਟੇਸ਼ਨ ਨੇ ਪੱਬ ਦੇ ਮੈਨੇਜਰ ਵਿਰੁਧ FIR ਦਰਜ ਕੀਤੀ।

ਜਾਂਚ ਦੌਰਾਨ, ਪਾਇਆ ਗਿਆ ਕਿ ਪੱਬ ਵਿਚ ਸਮੋਕਿੰਗ ਏਰੀਆ ਸਬੰਧੀ ਜ਼ਰੂਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ, ਜੋ ਕਿ COTPA ਐਕਟ ਦੇ ਨਿਯਮਾਂ ਦੀ ਉਲੰਘਣਾ ਹੈ।

ਇਸ ਐਕਟ ਦੇ ਤਹਿਤ, ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਲਈ ਸਖ਼ਤ ਨਿਯਮ ਨਿਰਧਾਰਤ ਕੀਤੇ ਗਏ ਹਨ, ਤੇ ਉਨ੍ਹਾਂ ਦੀ ਪਾਲਣਾ ਨਾ ਕਰਨਾ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ।

ਵਨ8 ਕਮਿਊਨ ਵਿਰਾਟ ਕੋਹਲੀ ਦੀ ਰੈਸਟੋਰੈਂਟ ਅਤੇ ਪੱਬ ਚੇਨ ਹੈ, ਜਿਸ ਦੀਆਂ ਸ਼ਾਖਾਵਾਂ ਦਿੱਲੀ, ਮੁੰਬਈ, ਪੁਣੇ, ਕੋਲਕਾਤਾ ਤੇ ਬੰਗਲੁਰੂ ਵਿਚ ਹਨ।