ਅਕਸਰ ਦੇਖਿਆ ਜਾਂਦਾ ਹੈ ਕਿ ਸਰਕਾਰੀ ਬੈਂਕਾਂ ਵਿੱਚ ਕਰਮਚਾਰੀ ਕੰਮ ਟਾਲਣ ਦਾ ਕੋਈ ਨਾ ਕੋਈ ਬਹਾਨਾ ਬਣਾਉਂਦੇ ਰਹਿੰਦੇ ਹਨ



ਜਾਂ ਗਾਹਕਾਂ ਨਾਲ ਸਹੀ ਢੰਗ ਨਾਲ ਪੇਸ਼ ਨਹੀਂ ਆਉਂਦੇ।



ਜ਼ਿਆਦਾਤਰ ਲੋਕ ਲੰਚ ਟਾਈਮ ਦੇ ਬਹਾਨੇ ਕਰਕੇ ਪ੍ਰੇਸ਼ਾਨ ਰਹਿੰਦੇ ਹਨ। ਜੇਕਰ ਤੁਸੀਂ 1 ਵਜੇ ਦੇ ਆਸ-ਪਾਸ ਬੈਂਕਾਂ ਵਿੱਚ ਪਹੁੰਚਦੇ ਹੋ,



ਤਾਂ ਤੁਹਾਨੂੰ ਲੰਚ ਟਾਈਮ ਦੇ ਬਹਾਨੇ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।



ਕਈ ਬੈਂਕਾਂ ਵਿੱਚ ਦੁਪਹਿਰ ਦੇ ਖਾਣੇ ਸਮੇਂ ਸਾਰਾ ਸਟਾਫ਼ ਆਪਣੀ ਸੀਟ ਤੋਂ ਉੱਠ ਜਾਂਦਾ ਹੈ ਤੇ ਲੋਕ ਆਪਣੇ ਜ਼ਰੂਰੀ ਕੰਮ ਲਈ ਚਿੰਤਤ ਰਹਿੰਦੇ ਹਨ।



ਬੈਂਕ ਵਿੱਚ ਦੁਪਹਿਰ ਦੇ ਖਾਣੇ ਨੂੰ ਲੈ ਕੇ ਨਿਯਮ ਬਣਾਏ ਗਏ ਹਨ। ਆਰਬੀਆਈ ਨੇ ਸਾਫ਼ ਕਿਹਾ ਹੈ ਕਿ ਸਾਰੇ ਕਰਮਚਾਰੀ ਇਕੱਠੇ ਲੰਚ ਨਹੀਂ ਕਰ ਸਕਦੇ।



ਬੈਂਕ ਦੁਪਹਿਰ ਦੇ ਖਾਣੇ ਦਾ ਹਵਾਲਾ ਦਿੰਦੇ ਹੋਏ ਕੋਈ ਵੀ ਕਾਊਂਟਰ ਬੰਦ ਨਹੀਂ ਕਰ ਸਕਦੇ ਤੇ ਲੋਕਾਂ ਨੂੰ ਲੰਚ ਟਾਈਮ ਕਹਿ ਕੇ ਵੇਟ ਨਹੀਂ ਕਰਵਾਇਆ ਜਾ ਸਕਦਾ।



ਇਸ ਲਈ ਤੁਸੀਂ ਆਵਾਜ਼ ਉਠਾ ਸਕਦੇ ਹੋ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਸੀਂ ਬੈਂਕ ਮੈਨੇਜਰ ਨਾਲ ਗੱਲ ਕਰ ਸਕਦੇ ਹੋ।



ਜੇਕਰ ਤੁਹਾਡੇ ਨਾਲ ਕਿਸੇ ਬੈਂਕ ਵਿੱਚ ਅਜਿਹਾ ਹੁੰਦਾ ਹੈ,



ਤਾਂ ਤੁਸੀਂ ਟੋਲ ਫ੍ਰੀ ਨੰਬਰ 14448 'ਤੇ ਇਸ ਦੀ ਸ਼ਿਕਾਇਤ ਕਰ ਸਕਦੇ ਹੋ।