ਰੇਲ ਗੱਡੀ ਰਾਹੀਂ ਲੱਖਾਂ ਲੋਕ ਸਫ਼ਰ ਕਰਦੇ ਹਨ, ਭਾਰਤੀ ਰੇਲ ਦੁਨੀਆ ਦਾ ਚੌਥਾ ਤੇ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਨੈਟਵਰਕ ਹੈ।

Published by: ਗੁਰਵਿੰਦਰ ਸਿੰਘ

ਭਾਰਤ ਵਿੱਚ ਰੇਲ ਰਾਹੀਂ ਸਫ਼ਰ ਕਰਨ ਸਸਤਾ ਹੈ, ਇਸ ਦੀ ਮਦਦ ਨਾਲ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਜਾਂਦੇ ਹਨ।

ਭਾਰਤੀ ਰੇਲਵੇ ਵਿੱਚ ਸਫਰ ਕਰਦੇ ਵੇਲੇ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਗੱਡੀਆਂ ਦਾ ਰੰਗ ਲਾਲ ਤੇ ਕੁਝ ਦਾ ਨੀਲਾ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਕਈ ਲੋਕਾਂ ਦੇ ਮਨਾਂ ਵਿੱਚ ਸਵਾਲ ਹੁੰਦਾ ਹੈ ਕਿ ਦੋਵੇਂ ਰੰਗਾਂ ਵਿਚਾਲੇ ਦਾ ਕੀ ਫਰਕ ਹੈ, ਤਾਂ ਆਉ ਦੱਸੀਏ

ਭਾਰਤੀ ਰੇਲਵੇ ਵਿੱਚ ਮੁੱਖ ਤੌਰ ਉੱਤੇ ਦੋ ਤਰ੍ਹਾਂ ਦੀਆਂ ਬੋਗੀਆਂ ਦੀ ਵਰਤੋਂ ਕੀਤੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਭਾਰਤੀ ਰੇਲਵੇ ਵਿੱਚ ਨੀਲੇ ਰੰਗ ਦੀ ਬੋਗੀ ਨੂੰ ICF (ਇੰਟੀਗ੍ਰਲ ਕੋਚ ਫੈਕਟਰੀ) ਤੇ ਲਾਲ ਨੂੰ LHB(ਲਿੰਕ ਹਾਫਮੈਨ ਬੁਸ਼) ਕਿਹਾ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਇਨ੍ਹਾਂ ਬੋਗੀਆਂ ਵਿੱਚ ਸਿਰਫ਼ ਰੰਗ ਦਾ ਹੀ ਨਹੀਂ ਸਗੋ ਹੋਰ ਵੀ ਕਈ ਤਰ੍ਹਾਂ ਦਾ ਫਰਕ ਹੁੰਦਾ ਹੈ।

ICF ਡੱਬੇ ਲੋਹੇ ਦੇ ਬਣੇ ਹੁੰਦੇ ਹਨ ਤੇ ਇਸ ਵਿੱਚ ਏਅਰ ਬ੍ਰੇਕ ਲੱਗੇ ਹੁੰਦੇ ਹਨ। ਭਾਰਤੀ ਰੇਲਵੇ ਲਈ ਇਹ ਕੋਚ ਚੇਨਈ ਵਿੱਚ ਬਣਦੇ ਹਨ।

ਆਮ ਤੌਰ ਉੱਤੇ ਨੀਲੇ ਕੋਚ ਨੂੰ ਮੇਲ ਜਾਂ ਇੰਟਰਸਿਟੀ ਲਈ ਵਰਤਿਆ ਜਾਂਦਾ ਹੈ, ਇਸ ਦੇ ਰੱਖ-ਰਖਾਅ 'ਚ ਕਾਫ਼ੀ ਖਰਚਾ ਆਉਂਦਾ ਹੈ।

Published by: ਗੁਰਵਿੰਦਰ ਸਿੰਘ

LHB ਨੂੰ ਪੰਜਾਬ ਦੇ ਕਪੂਰਥਲਾ ਵਿੱਚ ਬਣਾਇਆ ਜਾਂਦਾ ਹੈ। ਇਹ ਐਲੂਮੀਨੀਅਮ ਦੇ ਬਣੇ ਹੁੰਦੇ ਹਨ ਤੇ ਦੂਜਿਆਂ ਦੇ ਮੁਕਾਬਲੇ ਹਲਕੇ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਹਲਕੇ ਹੋਣ ਕਰਕੇ ਇਨ੍ਹਾਂ ਦੀ ਰਫ਼ਤਾਰ 200KM ਤੱਕ ਜਾਂਦੀ ਹੈ। ਇਨ੍ਹਾਂ ਦੀ ਵਰਤੋਂ ਰਾਜਧਾਨੀ ਜਾਂ ਸ਼ਤਾਬਦੀ ਲਈ ਕੀਤੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ