ਭਾਰਤ ਦੇ ਹਰ ਸ਼ਹਿਰ ਦੀ ਆਪਣੀ ਇੱਕ ਵੱਖਰੀ ਪਛਾਣ ਹੈ ਹਰ ਸ਼ਹਿਰ ਦਾ ਆਪਣਾ ਇਤਿਹਾਸ, ਕਲਾ ਤੇ ਸੰਸਕ੍ਰਿਤੀ ਹੈ। ਇਹ ਸਾਰੀਆਂ ਚੀਜ਼ਾਂ ਸ਼ਹਿਰ ਨੂੰ ਇੱਕ ਵੱਖਰੀ ਪਛਾਣ ਦਿੰਦੀਆਂ ਹਨ। ਭਾਰਤ ਦੇ ਸ਼ਹਿਰਾਂ ਦੀ ਪਛਾਣ ਉਨ੍ਹਾਂ ਦੇ ਇਤਿਹਾਸ ਨਾਲ ਜੁੜੀ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਭਾਰਤ ਦੇ ਕਿਸ ਸ਼ਹਿਰ ਨੂੰ Cotton City ਕਿਹਾ ਜਾਂਦਾ ਹੈ। ਦੱਸ ਦਈਏ ਕਿ ਇਹ ਸ਼ਹਿਰ ਮਹਾਰਾਸ਼ਟਰ ਵਿੱਚ ਮੌਜੂਦ ਹੈ। ਇਸ ਸ਼ਹਿਰ ਦਾ ਨਾਂਅ Yavatmal ਹੈ ਜਿਸ ਨੂੰ Cotton City ਕਿਹਾ ਜਾਂਦਾ ਹੈ। Yavatmal ਨੂੰ ਭਾਰਤ ਦਾ ਰੂੰ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਇਸ ਸ਼ਹਿਰ ਦੀ ਖਾਸੀਅਤ ਇਸ ਦੀ ਕਪਾਹ ਦਾ ਉਤਪਾਦਨ ਹੈ Yavatmal ਵਿੱਚ ਕਪਾਹ ਦਾ ਉਦਯੋਗ ਭਾਰਤ ਦੇ ਪ੍ਰਮੁੱਖ ਉਦਯੋਗਾਂ ਵਿੱਚੋਂ ਇੱਕ ਹੈ।