ਹਰਿਆਣਾ 'ਚ ਅੱਜ (12 ਜੂਨ) ਤੋਂ ਸ਼ਰਾਬ ਤੇ ਬੀਅਰ ਮਹਿੰਗੀ ਹੋ ਹੋ ਗਈ ਹੈ।



ਬੋਤਲ ਪਿੱਛੇ ਦੇਸੀ ਸ਼ਰਾਬ ਲਈ 5 ਰੁਪਏ ਤੇ ਬੀਅਰ ਲਈ 20 ਰੁਪਏ ਮਹਿੰਗੀ ਹੋਈ ਹੈ



ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ 'ਤੇ ਵੀ 5 ਫੀਸਦੀ ਵਾਧਾ ਕੀਤਾ ਗਿਆ ਹੈ



ਦਰਅਸਲ ਹਰਿਆਣਾ ਵਿੱਚ ਨਵੀਂ ਆਬਕਾਰੀ ਨੀਤੀ ਲਾਗੂ ਕੀਤੀ ਜਾ ਰਹੀ ਹੈ।



ਸਰਕਾਰ ਨੇ ਇੰਪੋਰਟਿਡ ਸ਼ਰਾਬ ਨੂੰ ਆਪਣੇ ਦਾਇਰੇ ਵਿੱਚ ਲਿਆਂਦਾ ਹੈ।



ਠੇਕੇਦਾਰ ਜਿਸ ਰੇਟ 'ਤੇ ਥੋਕ ਵਿੱਚ ਵਿਦੇਸ਼ੀ ਸ਼ਰਾਬ ਪ੍ਰਾਪਤ ਕਰੇਗਾ,



ਉਸ 'ਤੇ 20 ਫੀਸਦੀ ਮੁਨਾਫਾ ਮੰਨ ਕੇ ਸ਼ਰਾਬ ਵੇਚੀ ਜਾਵੇਗੀ।



ਹੋਟਲ ਵਿੱਚ ਲਾਇਸੰਸਸ਼ੁਦਾ ਬਾਰ ਓਪਰੇਟਰ ਹੁਣ ਤਿੰਨ ਨੇੜਲੇ ਵਿਕਰੇਤਾਵਾਂ ਵਿੱਚੋਂ ਕਿਸੇ ਤੋਂ ਵੀ ਸ਼ਰਾਬ ਖਰੀਦ ਸਕਣਗੇ



ਇਹ ਵੀ ਸ਼ਰਤ ਹੈ ਕਿ ਤਿੰਨੋਂ ਸ਼ਰਾਬ ਦੇ ਠੇਕਿਆਂ ਦੀ ਮਾਲਕੀ ਵੱਖ-ਵੱਖ ਲਾਇਸੈਂਸ ਧਾਰਕਾਂ ਦੀ ਹੋਣੀ ਚਾਹੀਦੀ ਹੈ।



ਇਸ ਵਾਰ ਆਬਕਾਰੀ ਨੀਤੀ ਵਿੱਚ ਰਾਖਵੀਂ ਕੀਮਤ ਦੇ ਮੁਕਾਬਲੇ 7 ਫੀਸਦੀ ਦਾ ਵਾਧਾ ਹੋਇਆ ਹੈ