ਦਿੱਲੀ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਆਪ ਸਰਕਾਰ ਨੇ ਦਿੱਲੀ ਦੀਆਂ ਔਰਤਾਂ ਨਾਲ ਜੋ ਵਾਅਦਾ ਕੀਤਾ ਸੀ, ਉਹ ਹੁਣ ਪੂਰਾ ਹੋ ਗਿਆ ਹੈ। ਕੇਜਰੀਵਾਲ ਨੇ 'ਮਹਿਲਾ ਸਨਮਾਨ ਯੋਜਨਾ' ਦਾ ਐਲਾਨ ਕਰ ਦਿੱਤਾ।



ਇਸ ਸਕੀਮ ਤਹਿਤ ਸਰਕਾਰ ਯੋਗ ਔਰਤਾਂ ਦੇ ਖਾਤਿਆਂ ਵਿੱਚ ਹਰ ਮਹੀਨੇ ਇੱਕ ਹਜ਼ਾਰ ਰੁਪਏ ਟਰਾਂਸਫਰ ਕਰੇਗੀ।



ਇੰਨਾ ਹੀ ਨਹੀਂ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਚੋਣਾਂ ਤੋਂ ਬਾਅਦ ਔਰਤਾਂ ਨੂੰ 1000 ਰੁਪਏ ਦੀ ਬਜਾਏ 2100 ਰੁਪਏ ਦਿੱਤੇ ਜਾਣਗੇ।



ਔਰਤਾਂ ਇਸ ਸਕੀਮ ਲਈ ਭਲਕੇ ਯਾਨੀਕਿ 13 ਦਸੰਬਰ ਤੋਂ ਰਜਿਸਟਰ ਕਰ ਸਕਦੀਆਂ ਹਨ।

ਔਰਤਾਂ ਇਸ ਸਕੀਮ ਲਈ ਭਲਕੇ ਯਾਨੀਕਿ 13 ਦਸੰਬਰ ਤੋਂ ਰਜਿਸਟਰ ਕਰ ਸਕਦੀਆਂ ਹਨ।

ਦਰਅਸਲ, ਇਸ ਸਾਲ ਦਿੱਲੀ ਦੇ ਬਜਟ ਦੌਰਾਨ ਤਤਕਾਲੀ ਵਿੱਤ ਮੰਤਰੀ ਆਤਿਸ਼ੀ ਨੇ ਮਹਿਲਾ ਸਨਮਾਨ ਯੋਜਨਾ ਦਾ ਐਲਾਨ ਕੀਤਾ ਸੀ।



ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਲਈ ਯੋਗਤਾ ਕੀ ਹੈ?



ਔਰਤ ਦਿੱਲੀ ਦੀ ਅਧਿਕਾਰਤ ਵੋਟਰ ਹੋਣੀ ਚਾਹੀਦੀ ਹੈ।

ਔਰਤ ਦਿੱਲੀ ਦੀ ਅਧਿਕਾਰਤ ਵੋਟਰ ਹੋਣੀ ਚਾਹੀਦੀ ਹੈ।

ਔਰਤਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ।



ਔਰਤਾਂ ਦੀ ਉਮਰ 18 ਸਾਲ ਤੋਂ ਉੱਪਰ ਅਤੇ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।



ਜੇਕਰ ਕਿਸੇ ਔਰਤ ਦੇ ਨਾਂ 'ਤੇ ਕੋਈ ਚਾਰ ਪਹੀਆ ਵਾਹਨ ਹੈ ਤਾਂ ਉਸ ਨੂੰ ਸਕੀਮ ਲਈ ਯੋਗ ਨਹੀਂ ਮੰਨਿਆ ਜਾਵੇਗਾ।