ਤੁਹਾਨੂੰ ਹਰ ਭਾਰਤੀ ਰਸੋਈ 'ਚ ਆਸਾਨੀ ਨਾਲ ਟਮਾਟਰਾਂ ਨਾਲ ਭਰੀ ਟੋਕਰੀ ਮਿਲ ਜਾਵੇਗੀ। ਸਾਡੇ ਘਰਾਂ ਵਿੱਚ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤਕ ਟਮਾਟਰ ਦੀ ਵਰਤੋਂ ਕੀਤੀ ਜਾਂਦੀ ਹੈ। ਟਮਾਟਰ ਦੀ ਵਰਤੋਂ ਦਾਲ, ਸਬਜ਼ੀ ਅਤੇ ਹੋਰ ਪਕਵਾਨਾਂ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਵਾਰ ਬੇਮੌਸਮੀ ਬਰਸਾਤ ਕਾਰਨ ਟਮਾਟਰ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਟਮਾਟਰ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਅਜਿਹੇ 'ਚ ਤੁਸੀਂ ਕੁਝ ਬਗੈਰ ਟਮਾਟਰ ਵੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਬਣਾ ਸਕਦੇ ਹੋ ਭਿੰਡੀ ਤੁਸੀਂ ਟਮਾਟਰ ਬਗੈਰ ਭਿੰਡੀ ਨੂੰ ਤਿੰਨ ਤਰੀਕਿਆਂ ਨਾਲ ਬਣਾ ਸਕਦੇ ਹੋ, ਮਸਾਲਾ ਭਿੰਡੀ, ਭਿੰਡੀ ਫ੍ਰਾਈ ਤੇ ਭੁੰਨੀ ਹੋਈ ਭਿੰਡੀ। ਗੋਭੀ ਦੀ ਸਬਜ਼ੀ ਗੋਭੀ ਲਈ ਟਮਾਟਰ ਦਾ ਤੜਕਾ ਜ਼ਰੂ੍ਰ ਗਾਇਆ ਜਾਂਦਾ ਹੈ, ਪਰ ਟਮਾਟਰ ਤੋਂ ਬਿਨਾਂ ਇਸ ਨੂੰ ਤੇਲ ਵਿੱਚ ਬਣਾਇਆ ਜਾ ਸਕਦਾ ਹੈ। ਰੈਸਿਪੀ ਇਸ ਲਈ ਤੁਸੀਂ ਪੈਨ 'ਚ ਤੇਲ ਪਾਓ ਇਸ ਤੋਂ ਬਾਅਦ ਜ਼ੀਰੇ ਨੂੰ ਭੁੰਨ ਲਓ ਤੇ ਗੋਭੀ ਤੇ ਆਲੂ ਨੂੰ ਛੋਟੇ ਟੁਕੜਿਆਂ 'ਚ ਕੱਟ ਕੇ ਹਲਕੀ ਅੱਗ 'ਤੇ ਫਰਾਈ ਕਰ ਲਓ। ਥੋੜ੍ਹੀ ਦੇਰ ਬਾਅਦ ਨਮਕ, ਹਲਦੀ ਤੇ ਮਸਾਲੇ ਪਾਓ, ਸਭ ਕੁਝ ਮਿਲਾਓ ਅਤੇ ਕੁਝ ਦੇਰ ਪਕਾਓ। ਸਬਜ਼ੀ ਤਿਆਰ ਹੈ। ਦਾਲ ਸਭ ਤੋਂ ਪਹਿਲਾਂ ਦਾਲ ਨੂੰ ਨਮਕ ਤੇ ਹਲਦੀ ਪਾ ਕੇ ਪਕਾਓ। ਸਵਾਦ ਬਣਾਉਣ ਲਈ ਘਿਓ, ਮਿਰਚ, ਲਸਣ ਤੇ ਜੀਰਾ ਪਾ ਕੇ ਮਿਕਸ ਕਰ ਲਓ। ਬਾਰੀਕ ਕੱਟੀਆਂ ਮਿਰਚਾਂ ਅਤੇ ਧਨੀਆ ਪਾਓ। ਬਿਨਾਂ ਟਮਾਟਰ ਦੀ ਦਾਲ ਵੀ ਬਹੁਤ ਸੁਆਦੀ ਲੱਗਦੀ ਹੈ।