ਇੰਟਰਨੈੱਟ 'ਤੇ ਹਰ ਕਿਸਮ ਦੀ ਸਮੱਗਰੀ ਉਪਲਬਧ ਹੈ। ਹਾਲਾਂਕਿ ਭਾਰਤ 'ਚ ਬਾਲਗ ਸਮੱਗਰੀ 'ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਲੋਕ ਗੁਪਤ ਰੂਪ ਨਾਲ ਇੰਟਰਨੈੱਟ 'ਤੇ ਅਜਿਹੀ ਸਮੱਗਰੀ ਦੇਖਦੇ ਹਨ।



ਇਹ ਵੀ ਸੱਚ ਹੈ ਕਿ ਪਾਬੰਦੀ ਦੇ ਬਾਵਜੂਦ ਇਸ ਤਰ੍ਹਾਂ ਦੀ ਸਮੱਗਰੀ ਇੰਟਰਨੈੱਟ 'ਤੇ ਆਸਾਨੀ ਨਾਲ ਉਪਲਬਧ ਹੈ।



ਤਾਜ਼ਾ ਅਧਿਐਨਾਂ ਮੁਤਾਬਕ ਬਹੁਤ ਸਾਰੇ ਲੋਕ ਨਿੱਜੀ ਪਲੇਟਫਾਰਮ 'ਤੇ ਇਸ ਤਰ੍ਹਾਂ ਦੀ ਸਮੱਗਰੀ ਦੇਖਦੇ ਹਨ ਤੇ ਸੋਚਦੇ ਹਨ ਕਿ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਹੋਵੇਗਾ



ਪਰ ਸੱਚਾਈ ਇਹ ਹੈ ਕਿ ਜਦੋਂ ਤੁਸੀਂ ਬਾਲਗ ਸਮੱਗਰੀ ਦੇਖ ਰਹੇ ਹੁੰਦੇ ਹੋ, ਹਜ਼ਾਰਾਂ AI ਬੋਟ ਤੁਹਾਡੇ 'ਤੇ ਨਜ਼ਰ ਰੱਖ ਰਹੇ ਹੁੰਦੇ ਹਨ। ਯਾਨੀ ਤੁਹਾਡੀ ਉੱਪਰ 24 ਘੰਟੇ ਨਜ਼ਰ ਰਹਿੰਦੀ ਹੈ।



ਜਦੋਂ ਵੀ ਤੁਸੀਂ ਆਪਣੇ ਮੋਬਾਈਲ 'ਤੇ ਬਾਲਗ ਸਮੱਗਰੀ ਦੇਖਦੇ ਹੋ, ਇਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਡੇ ਮੋਬਾਈਲ ਸੇਵਾ ਆਪਰੇਟਰ ਕੋਲ ਪਹੁੰਚਦੀ ਹੈ।



ਇਸ ਦੇ ਨਾਲ ਹੀ ਤੁਹਾਡੇ ਫੋਨ 'ਚ ਮੌਜੂਦ ਐਪਸ ਵੀ ਤੁਹਾਡੇ 'ਤੇ ਨਜ਼ਰ ਰੱਖ ਰਹੇ ਹੁੰਦੇ ਹਨ। ਇਸ ਤਰ੍ਹਾਂ ਦੀ ਸਮੱਗਰੀ ਨੂੰ ਦੇਖਦੇ ਸਮੇਂ ਤੁਹਾਡੇ ਫੋਨ 'ਤੇ ਐਪਸ ਕਿਸੇ ਖੁਫੀਆ ਏਜੰਸੀ ਵਾਂਗ ਤੁਹਾਡੇ 'ਤੇ ਨਜ਼ਰ ਰੱਖਦੀਆਂ ਹਨ। ਭਾਵ ਉਸ ਸਮੇਂ ਤੁਹਾਡੀ ਪੂਰੀ ਬ੍ਰਾਊਜ਼ਿੰਗ ਹਿਸਟਰੀ ਟ੍ਰੈਕ ਕੀਤੀ ਜਾ ਰਹੀ ਹੁੰਦੀ ਹੈ।



ਰਿਪੋਰਟ ਮੁਤਾਬਕ, ਤੁਹਾਡੀ ਟ੍ਰੈਕਿੰਗ ਤੁਹਾਡੇ ਬ੍ਰਾਊਜ਼ਿੰਗ ਪੈਟਰਨ 'ਤੇ ਆਧਾਰਤ ਹੈ। ਤੁਹਾਡੇ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਵੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਇਹ ਤੈਅ ਹੁੰਦਾ ਹੈ ਕਿ ਤੁਹਾਨੂੰ ਕਿਹੜਾ ਇਸ਼ਤਿਹਾਰ ਦਿਖਾਉਣਾ ਹੈ।



ਜੇਕਰ ਕੋਈ ਐਡਲਟ ਕੰਟੈਂਟ ਦਾ ਆਦੀ ਹੈ ਤਾਂ ਉਸ ਨੂੰ ਸਿਰਫ ਉਸ ਨਾਲ ਸਬੰਧਤ ਇਸ਼ਤਿਹਾਰ ਹੀ ਦਿਖਾਏ ਜਾਂਦੇ ਹਨ।



ਜਿਹੜੇ ਲੋਕ ਅਜਿਹੀ ਸਮੱਗਰੀ ਨੂੰ ਦੇਖਣ ਲਈ ਪੇਡ ਸੇਵਾਵਾਂ ਲੈਂਦੇ ਹਨ, ਉਹ ਪਹਿਲੇ ਨਿਸ਼ਾਨੇ 'ਤੇ ਹੁੰਦੇ ਹਨ। ਅਜਿਹੇ ਲੋਕਾਂ ਤੋਂ ਉਨ੍ਹਾਂ ਦੇ ਬੈਂਕ ਖਾਤੇ ਦੇ ਵੇਰਵੇ ਉਸੇ ਸਮੇਂ ਲੈ ਲਏ ਜਾਂਦੇ ਹਨ ਜਦੋਂ ਉਹ ਭੁਗਤਾਨ ਕਰ ਰਹੇ ਹੁੰਦੇ ਹਨ।



ਜੇਕਰ ਤੁਸੀਂ ਆਪਣੇ ਮੋਬਾਈਲ 'ਤੇ ਬਾਲਗ ਸਮੱਗਰੀ ਦੇਖ ਰਹੇ ਹੋ ਜਾਂ ਡਾਊਨਲੋਡ ਕਰ ਰਹੇ ਹੋ, ਤਾਂ ਅਜਿਹੀ ਸਮੱਗਰੀ ਰਾਹੀਂ ਮਾਲਵੇਅਰ ਜਾਂ ਵਾਇਰਸ ਵੀ ਤੁਹਾਡੇ ਮੋਬਾਈਲ 'ਚ ਦਾਖਲ ਹੋ ਸਕਦੇ ਹਨ।