IPL 2026: ਆਈ.ਪੀ.ਐੱਲ. ਮੈਚ ਦੌਰਾਨ ਵੱਡੀ ਘਟਨਾ ਵਾਪਰੀ, ਜਿਸ ਨੇ ਖਿਡਾਰੀਆਂ ਸਣੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦੱਸ ਦੇਈਏ ਕਿ ਦਿੱਲੀ ਕੈਪੀਟਲਜ਼ ਤੇ ਪੰਜਾਬ ਕਿੰਗਜ਼ ਵਿਚਾਲੇ ਸ਼ਨੀਵਾਰ ਨੂੰ ਖੇਡੇ ਗਏ...

Published by: ABP Sanjha

ਆਈ.ਪੀ.ਐੱਲ. ਮੈਚ ਦੌਰਾਨ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਉਨ੍ਹਾਂ ਨੂੰ ਤੁਰੰਤ ਮੈਦਾਨ ਤੋਂ ਹਸਪਤਾਲ ਲਿਜਾਣਾ ਪਿਆ, ਜਿਸ ਕਾਰਨ ਮੈਦਾਨ ਵਿੱਚ ਸਨਸਨੀ ਫੈਲ ਗਈ।

Published by: ABP Sanjha

ਇਹ ਘਟਨਾ ਪੰਜਾਬ ਕਿੰਗਜ਼ ਦੀ ਪਾਰੀ ਦੇ ਤੀਜੇ ਓਵਰ ਵਿੱਚ ਵਾਪਰੀ ਜਦੋਂ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਦੀ ਗੇਂਦ 'ਤੇ ਪ੍ਰਿਆਂਸ਼ ਆਰਿਆ ਨੇ ਇੱਕ ਸ਼ਾਟ ਖੇਡਿਆ। ਮਿਡ-ਆਫ 'ਤੇ ਖੜ੍ਹੇ ਐਨਗਿਡੀ ਕੈਚ ਲੈਣ ਲਈ ਪਿੱਛੇ ਵੱਲ ਭੱਜੇ..

Published by: ABP Sanjha

ਪਰ ਗੇਂਦ ਦਾ ਸਹੀ ਅੰਦਾਜ਼ਾ ਨਾ ਲੱਗਣ ਕਾਰਨ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਮੀਨ 'ਤੇ ਡਿੱਗ ਪਏ। ਇਸ ਦੌਰਾਨ ਉਨ੍ਹਾਂ ਦਾ ਸਿਰ ਅਤੇ ਮੋਢਾ ਬਹੁਤ ਜ਼ੋਰ ਨਾਲ ਜ਼ਮੀਨ ਨਾਲ ਟਕਰਾਇਆ।

Published by: ABP Sanjha

ਮੈਦਾਨ 'ਤੇ ਡਿੱਗਦੇ ਹੀ ਐਨਗਿਡੀ ਨੇ ਆਪਣਾ ਸਿਰ ਫੜ ਲਿਆ ਤੇ ਕੁਝ ਸਮੇਂ ਤੱਕ ਹਿੱਲ-ਜੁੱਲ ਵੀ ਨਹੀਂ ਸਕੇ। ਟੀਮ ਦੇ ਫਿਜ਼ੀਓ ਅਤੇ ਡਾਕਟਰ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਦੀ ਗਰਦਨ ਨੂੰ ਸਥਿਰ ਰੱਖਣ ਲਈ 'ਨੇਕ ਬ੍ਰੇਸ' ਲਗਾਇਆ ਗਿਆ।

Published by: ABP Sanjha

ਇਸ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਪੂਸਾ ਰੋਡ ਸਥਿਤ ਮੈਕਸ ਹਸਪਤਾਲ ਲਿਜਾਇਆ ਗਿਆ। ਆਈ.ਪੀ.ਐੱਲ. ਵੱਲੋਂ ਜਾਰੀ ਜਾਣਕਾਰੀ ਅਨੁਸਾਰ, 30 ਸਾਲਾ ਗੇਂਦਬਾਜ਼ ਨੇ ਸਿਰਦਰਦ ਅਤੇ ਗਰਦਨ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ,

Published by: ABP Sanjha

ਪਰ ਹੁਣ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਐਨਗਿਡੀ ਦੀ ਜਗ੍ਹਾ ਵਿਪਰਾਜ ਨਿਗਮ ਨੂੰ 'ਕਨਕਸ਼ਨ ਸਬਸਟੀਟਿਊਟ' ਵਜੋਂ ਮੈਦਾਨ 'ਤੇ ਭੇਜਿਆ ਗਿਆ ਹੈ।

Published by: ABP Sanjha

ਘਟਨਾ ਤੋਂ ਬਾਅਦ ਦੱਖਣੀ ਅਫਰੀਕੀ ਖਿਡਾਰੀ ਟ੍ਰਿਸਟਨ ਸਟੱਬਸ ਅਤੇ ਡੇਵਿਡ ਮਿਲਰ ਦੇ ਨਾਲ-ਨਾਲ ਪੰਜਾਬ ਦੇ ਕੋਚ ਰਿਕੀ ਪੌਂਟਿੰਗ ਨੇ ਵੀ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।

Published by: ABP Sanjha