Rishabh Pant IPL 2025 Salary Tax Deduction: ਰਿਸ਼ਭ ਪੰਤ ਨੂੰ ਆਈਪੀਐੱਲ 2025 ਦੀ ਮੇਗਾ ਨਿਲਾਮੀ ਵਿੱਚ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ ਦੀ ਕੀਮਤ ਵਿੱਚ ਖਰੀਦਿਆ।



ਪੰਤ ਆਈਪੀਐਲ ਦੇ ਇਤਿਹਾਸ ਵਿੱਚ ਵਿਕਣ ਵਾਲੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪੰਤ ਨੂੰ IPL ਸੈਲਰੀ ਵਜੋਂ ਪੂਰੇ 27 ਕਰੋੜ ਰੁਪਏ ਨਹੀਂ ਮਿਲਣਗੇ।



ਉਨ੍ਹਾਂ ਦੀ ਤਨਖਾਹ ਦਾ ਵੱਡਾ ਹਿੱਸਾ ਟੈਕਸ ਵਜੋਂ ਕੱਟਿਆ ਜਾਵੇਗਾ। ਤਾਂ ਆਓ ਜਾਣਦੇ ਹਾਂ ਕਿ ਟੈਕਸ ਕੱਟਣ ਤੋਂ ਬਾਅਦ 27 ਕਰੋੜ ਰੁਪਏ ਵਿੱਚੋਂ ਪੰਤ ਨੂੰ ਕਿੰਨੀ ਤਨਖਾਹ ਮਿਲੇਗੀ।



ਰਿਪੋਰਟਾਂ ਮੁਤਾਬਕ ਪੰਤ ਨੂੰ ਟੈਕਸ ਵਜੋਂ 8.1 ਕਰੋੜ ਰੁਪਏ ਸਰਕਾਰ ਨੂੰ ਅਦਾ ਕਰਨੇ ਪੈਣਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ 27 ਕਰੋੜ ਰੁਪਏ 'ਚੋਂ ਸਿਰਫ਼ 18.9 ਕਰੋੜ ਰੁਪਏ ਆਈ.ਪੀ.ਐੱਲ. ਦੀ ਤਨਖਾਹ ਵਜੋਂ ਮਿਲਣਗੇ।



ਜੇਕਰ ਕੋਈ ਵੀ ਖਿਡਾਰੀ IPL 2025 ਤੋਂ ਪਹਿਲਾਂ ਜ਼ਖਮੀ ਹੋ ਜਾਂਦਾ ਹੈ, ਤਾਂ ਟੀਮ ਕਿਸੇ ਹੋਰ ਖਿਡਾਰੀ ਨੂੰ ਉਸ ਦੇ ਬਦਲ ਵਜੋਂ ਸ਼ਾਮਲ ਕਰ ਸਕਦੀ ਹੈ।



ਇਸ ਦੇ ਨਾਲ ਹੀ ਜੇਕਰ ਕੋਈ ਭਾਰਤੀ ਖਿਡਾਰੀ ਟੀਮ ਇੰਡੀਆ ਲਈ ਖੇਡਦੇ ਹੋਏ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਨੂੰ ਉਨ੍ਹਾਂ ਦੀ ਪੂਰੀ ਤਨਖਾਹ ਮਿਲੇਗੀ ਕਿਉਂਕਿ ਬੀਸੀਸੀਆਈ ਭਾਰਤੀ ਖਿਡਾਰੀਆਂ ਨੂੰ ਬੀਮਾ ਪ੍ਰਦਾਨ ਕਰਵਾਉਂਦੀ ਹੈ।



ਪੰਤ ਇਨ੍ਹੀਂ ਦਿਨੀਂ ਟੀਮ ਦੇ ਨਾਲ ਬਾਰਡਰ-ਗਾਵਸਕਰ ਟਰਾਫੀ ਲਈ ਆਸਟ੍ਰੇਲੀਆ 'ਚ ਮੌਜੂਦ ਹਨ।



ਟੀਮ ਇੰਡੀਆ ਸੀਰੀਜ਼ ਦਾ ਪਹਿਲਾ ਮੁਕਾਬਲਾ ਜਿੱਤ ਲਿਆ ਹੈ। ਹੁਣ ਸੀਰੀਜ਼ ਦਾ ਦੂਜਾ ਟੈਸਟ 06 ਦਸੰਬਰ ਤੋਂ ਐਡੀਲੇਡ ਦੇ ਓਵਲ 'ਚ ਖੇਡਿਆ ਜਾਵੇਗਾ।