Dubai Tour : ਸੰਯੁਕਤ ਅਰਬ ਅਮੀਰਾਤ ਦਾ ਦੁਬਈ ਦੁਨੀਆ ਦੇ ਸਭ ਤੋਂ ਵੱਡੇ ਸੈਰ-ਸਪਾਟਾ ਸਥਾਨਾਂ 'ਚੋਂ ਇੱਕ ਹੈ। ਇੱਥੇ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ।

IRCTC Dubai Tour: ਹਰ ਸਾਲ ਭਾਰਤ ਤੋਂ ਵੀ ਵੱਡੀ ਗਿਣਤੀ 'ਚ ਸੈਲਾਨੀ ਇੱਥੇ ਘੁੰਮਣ ਅਤੇ ਨੌਕਰੀਆਂ ਕਰਨ ਲਈ ਆਉਂਦੇ ਹਨ। ਜੇ ਤੁਸੀਂ ਵੀ ਇੱਥੇ ਆਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਭਾਰਤੀ ਰੇਲਵੇ ਦੇ ਸ਼ਾਨਦਾਰ ਟੂਰ ਪੈਕੇਜ ਬਾਰੇ ਜਾਣਕਾਰੀ ਦੇ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ।

ਇਹ ਪੈਕੇਜ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਸ਼ੁਰੂ ਹੋਵੇਗਾ। ਇਹ ਇੱਕ ਫਲਾਈਟ ਪੈਕੇਜ ਹੈ ਜਿਸ ਵਿੱਚ ਤੁਸੀਂ ਭੋਪਾਲ ਤੋਂ ਦੁਬਈ ਅਤੇ ਦੁਬਈ ਤੋਂ ਭੋਪਾਲ ਵਾਇਆ ਮੁੰਬਈ ਜਾਉਗੇ ਅਤੇ ਆਉਗੇ।

ਇਸ ਪੈਕੇਜ ਵਿੱਚ ਤੁਹਾਨੂੰ ਦੁਬਈ ਦੇ ਹੋਟਲ ਵਿੱਚ ਰਹਿਣ ਦੀ ਸਹੂਲਤ ਮਿਲੇਗੀ। ਤੁਹਾਨੂੰ ਹਰ ਜਗ੍ਹਾ ਜਾਣ ਲਈ ਬੱਸ ਜਾਂ ਏਸੀ ਕੈਬ ਦੀ ਸਹੂਲਤ ਵੀ ਮਿਲੇਗੀ।

ਇਸ ਪੈਕੇਜ 'ਚ, ਤੁਹਾਨੂੰ ਮੀਲ ਦੇ ਰੂਪ ਵਿੱਚ ਨਾਸ਼ਤਾ, ਦੁਪਹਿਰ ਦੇ ਖਾਣੇ ਤੇ ਰਾਤ ਦੇ ਖਾਣੇ ਦੀ ਸਹੂਲਤ ਮਿਲੇਗੀ। ਇਸ ਪੈਕੇਜ ਵਿੱਚ, ਤੁਹਾਨੂੰ IRCTC ਦੁਆਰਾ ਦੁਬਈ ਦਾ ਵੀਜ਼ਾ ਮਿਲੇਗਾ।

ਇਸ ਪੈਕੇਜ ਵਿੱਚ ਤੁਹਾਨੂੰ ਯਾਤਰਾ ਬੀਮਾ ਦੀ ਸਹੂਲਤ ਵੀ ਮਿਲੇਗੀ। ਇਸ ਦੇ ਨਾਲ, ਤੁਹਾਨੂੰ ਪੂਰੀ ਯਾਤਰਾ ਦੌਰਾਨ ਅੰਗਰੇਜ਼ੀ ਬੋਲਣ ਵਾਲੀ ਗਾਈਡ ਵੀ ਮਿਲੇਗੀ।

ਇਸ ਟੂਰ ਪੈਕੇਜ 'ਚ ਤੁਹਾਨੂੰ ਇਕੱਲੇ ਸਫਰ ਕਰਨ ਲਈ 1,08,100 ਰੁਪਏ, ਦੋ ਲੋਕਾਂ ਲਈ 1,04,900 ਰੁਪਏ ਅਤੇ ਤਿੰਨ ਲੋਕਾਂ ਨਾਲ ਸਫਰ ਕਰਨ ਲਈ 1,03,900 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ।