ਸੋਨਮ ਫਿਰ ਤੋਂ ਲਾਈਮਲਾਈਟ ਵਿੱਚ ਹੈ ਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ।



ਦਰਅਸਲ, ਅਦਾਕਾਰਾ ਹਾਲ ਹੀ 'ਚ ਬਾਲੀਵੁੱਡ ਫਿਲਮ ਮੇਕਰ ਕਰਨ ਜੌਹਰ ਨਾਲ ਨਜ਼ਰ ਆਈ।



ਦੋਵਾਂ ਨੇ ਇੱਕ ਈਵੈਂਟ 'ਚ ਹਿੱਸਾ ਲਿਆ ਸੀ। ਇੱਥੇ ਦੋਵੇਂ ਇਕੱਠੇ ਕੈਮਰੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆਏ। ਦੋਵਾਂ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।



ਦੋਵੇਂ ਇਸ ਵੀਡੀਓ 'ਚ ਇੱਕ ਦੂਜੇ ਨਾਲ ਕਾਫੀ ਕੋਜ਼ੀ ਯਾਨਿ ਕੰਫਰਟੇਬਲ ਨਜ਼ਰ ਆ ਰਹੇ ਹਨ। ਇਹ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।



ਇਸ ਵੀਡੀਓ ਨੂੰ ਦੇਖ ਕੇ ਲੋਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਕੀ ਸੋਨਮ ਬਾਜਵਾ ਹੁਣ ਬਾਲੀਵੁੱਡ ਡੈਬਿਊ ਕਰ ਸਕਦੀ ਹੈ।



ਕਿਉਂਕਿ ਉਹ ਕਰਨ ਜੌਹਰ ਨਾਲ ਕਾਫੀ ਕੰਫਰਟੇਬਲ ਨਜ਼ਰ ਆ ਰਹੀ ਹੈ



ਅਤੇ ਦੋਵਾਂ ਨੇ ਇਕੱਠੇ ਕੈਮਰੇ ਸਾਹਮਣੇ ਪੋਜ਼ ਵੀ ਦਿੱਤੇ ਤਾਂ ਹੋ ਸਕਦਾ ਹੈ ਕਿ ਦੋਵੇਂ ਭਵਿੱਖ 'ਚ ਇਕੱਠੇ ਕਿਸੇ ਪ੍ਰੋਜੈਕਟ 'ਚ ਨਜ਼ਰ ਆਉਣ।



ਫਿਲਹਾਲ ਸੋਨਮ ਜਾਂ ਕਰਨ ਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।



ਪਰ ਦੋਵਾਂ ਦੀ ਵੀਡੀਓ ਚਰਚਾ ਵਿਸ਼ਾ ਜ਼ਰੂਰ ਬਣੀ ਹੋਈ ਹੈ।



ਹਾਲ ਹੀ 'ਚ ਸੋਨਮ ਨੇ ਇੱਕ ਬਿਆਨ ਦਿੱਤਾ ਸੀ ਕਿ ਉਹ ਕਦੇ ਵੀ ਬਾਲੀਵੁੱਡ ਚ ਡੈਬਿਊ ਨਹੀਂ ਕਰਨਾ ਚਾਹੁੰਦੀ। ਉਹ ਪੰਜਾਬੀ ਸਿਨੇਮਾ ਨਾਲ ਜੁੜ ਕੇ ਖੁਸ਼ ਹੈ।


Thanks for Reading. UP NEXT

ਨੀਰੂ ਬਾਜਵਾ ਹੈ 10ਵੀਂ ਪਾਸ

View next story