ਟਮਾਟਰ ਦਾ ਨਾਮ ਸੁਣਦਿਆਂ ਹੀ ਦਿਮਾਗ ਵਿੱਚ ਲਾਲ ਰੰਗ ਦਾ ਖਿਆਲ ਆਉਂਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਟਮਾਟਰ ਕਾਲੇ ਰੰਗ ਦਾ ਵੀ ਹੁੰਦਾ ਹੈ ਇਨ੍ਹਾਂ ਟਮਾਟਰਾਂ ਦੀ ਖੇਤੀ ਵੀ ਲੋਕ ਵੱਡੇ ਪੱਧਰ ‘ਤੇ ਕਰਨ ਲੱਗ ਪਏ ਹਨ ਕਾਲੇ ਟਮਾਟਰਾਂ ਵਿੱਚ ਪੋਸ਼ਕ ਤੱਤਾਂ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਇਹ ਟਮਾਟਰ ਕੈਂਸਰ ਸੈਲਸ ਨਾਲ ਲੜਨ ਵਿੱਚ ਮਦਦਗਾਰ ਹੁੰਦੇ ਹਨ ਸ਼ੂਗਰ ਦੇ ਮਰੀਜ਼ਾਂ ਲਈ ਕਾਲਾ ਟਮਾਟਰ ਫਾਇਦੇਮੰਦ ਹੁੰਦਾ ਹੈ ਅੱਖਾਂ ਦੇ ਲਈ ਕਾਲਾ ਟਮਾਟਰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਕਾਲਾ ਟਮਾਟਰ ਖਾਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਇਹ ਟਮਾਟਰ ਪੇਟ ਵਿੱਚ ਹੋ ਰਹੀ ਕਿਸੇ ਤਰ੍ਹਾਂ ਦੀ ਐਲਰਜੀ ਦੇ ਲਈ ਫਾਇਦੇਮੰਦ ਹੈ ਤੁਸੀਂ ਵੀ ਸ਼ੁਰੂ ਕਰ ਸਕਦੇ ਹੋ ਕਾਲੇ ਟਮਾਟਰ ਦੀ ਖੇਤੀ