ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਇਹ ਸਾਲ ਚੰਗਾ ਨਹੀਂ ਰਿਹਾ
ਜਦੋਂ ਤੋਂ ਸੁਕੇਸ਼ ਚੰਦਰਸ਼ੇਖਰ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਦਾ ਖੁਲਾਸਾ ਹੋਇਆ ਹੈ, ਉਹ ਧੋਖਾਧੜੀ ਦੇ ਮਾਮਲੇ ਵਿੱਚ ਫਸਦੀ ਜਾ ਰਹੀ ਹੈ
ਈਡੀ ਵੱਲੋਂ ਦਾਇਰ ਚਾਰਜਸ਼ੀਟ ਵਿੱਚ 200 ਕਰੋੜ ਦੀ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਅਭਿਨੇਤਰੀ ਦਾ ਨਾਂ ਸਾਹਮਣੇ ਆਇਆ ਹੈ
ਹਰ ਪਾਸੇ ਤੋਂ ਮੁਸੀਬਤ 'ਚੋਂ ਲੰਘ ਰਹੀ ਜੈਕਲੀਨ ਨੇ ਹੁਣ ਧਾਰਮਿਕ ਰਾਹ ਅਪਣਾ ਲਿਆ ਹੈ।
ਦਿਨ-ਬ-ਦਿਨ ਆਪਣੀਆਂ ਮੁਸ਼ਕਿਲਾਂ ਵਧਦੀਆਂ ਦੇਖ ਜੈਕਲੀਨ ਫਰਨਾਂਡੀਜ਼ ਮਦਦ ਲਈ ਇਕ ਧਾਰਮਿਕ ਗੁਰੂ ਦੀ ਸ਼ਰਨ 'ਚ ਪਹੁੰਚ ਗਈ ਹੈ।
ਖਬਰਾਂ ਮੁਤਾਬਕ ਜੈਕਲੀਨ ਨੇ ਧਾਰਮਿਕ ਰਾਹ ਅਪਣਾ ਲਿਆ ਹੈ ਅਤੇ ਦਿੱਲੀ ਦੇ ਗੁਰੂ ਨਿਰਮਲ ਸਿੰਘ ਨੂੰ ਪੂਰੀ ਤਰ੍ਹਾਂ ਮੰਨਣ ਲੱਗ ਗਈ ਹੈ
ਜੈਕਲੀਨ ਛੱਤਰਪੁਰ ਗਈ ਸੀ ਤੇ ਇਸ ਦੌਰਾਨ ਜੈਕਲੀਨ ਨੇ ਨਿਰਮਲ ਬਾਬਾ ਦੁਆਰਾ ਬਣਾਏ ਗਏ ਸ਼ਿਵ ਮੰਦਰ ਦੇ ਦਰਸ਼ਨ ਵੀ ਕੀਤੇ ਸੀ
ਕਿਹਾ ਜਾਂਦਾ ਹੈ ਕਿ ਕਈ ਮਸ਼ਹੂਰ ਹਸਤੀਆਂ ਨਿਰਮਲ ਬਾਬਾ ਨੂੰ ਫਾਲੋ ਕਰਦੀਆਂ ਹਨ।
ਸੂਤਰਾਂ ਮੁਤਾਬਕ ਜੈਕਲੀਨ ਦੇ ਕਰੀਬੀ ਦੋਸਤ ਨੇ ਉਸ ਨੂੰ ਇਸ ਮੁਸ਼ਕਲ ਸਮੇਂ ਨੂੰ ਬਿਹਤਰ ਸਮੇਂ 'ਚ ਬਦਲਣ ਲਈ ਛੱਤਰਪੁਰ ਸਥਿਤ ਗੁਰੂ ਜੀ ਦੇ ਆਸ਼ਰਮ 'ਚ ਜਾਣ ਦੀ ਸਲਾਹ ਦਿੱਤੀ
ਉਦੋਂ ਤੋਂ ਜੈਕਲੀਨ ਹੁਣ ਗੁਰੂ ਜੀ ਦਾ ਕੰਗਣ ਪਹਿਨ ਕੇ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਹੈ ਅਤੇ ਦਿਨ ਵਿੱਚ ਇੱਕ ਵਾਰ ਗੁਰੂ ਮੰਤਰ ਦਾ ਜਾਪ ਵੀ ਕਰ ਰਹੀ ਹੈ