ਜੈਸਮੀਨ ਸੈਂਡਲਾਸ ਦੀ ਇੱਕ ਹੋਰ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਸ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ,



ਜਿਨ੍ਹਾਂ ਵਿੱਚ ਉਹ ਪਰਮਾਤਮਾ ਦੀ ਭਗਤੀ 'ਚ ਲੀਨ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਉਹ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੀ ਹੈ। ਇਨ੍ਹਾਂ ਤਸਵੀਰਾਂ ਨਾਲ ਗੁਲਾਬੀ ਕੁਈਨ ਨੇ ਇੱਕ ਲੰਬੀ ਚੌੜੀ ਪੋਸਟ ਵੀ ਲਿਖੀ ਹੈ।



ਜੈਸਮੀਨ ਨੇ ਲਿਖਿਆ, 'ਪਿਆਰੇ ਪਰਮਾਤਮਾ, ਮੈਂ ਇਸ ਜ਼ਿੰਦਗੀ ਦੇ ਲਈ ਸ਼ੁਕਰਗੁਜ਼ਾਰ ਹਾਂ। ਧੰਨਵਾਦ ਕਿ ਅੱਜ ਮੈਂ ਸਵੇਰੇ ਸਹੀ ਸਲਾਮਤ ਉੱਠੀ ਹਾਂ। ਹਾਲਾਂਕਿ ਮੈਨੂੰ ਸਵੇਰੇ ਉੱਠਦੇ ਸਾਰ ਕੁੱਝ ਤਕਲੀਫ ਹੋਈ ਸੀ।



ਅੱਜ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਅੱਜ ਮੈਨੂੰ ਉਹ ਸਭ ਕਰਨ ਦੀ ਹਿੰਮਤ ਦਿਓ, ਜੋ ਮੈਂ ਕਰਨਾ ਹੈ। ਮੈਂ ਆਪਣੀਆਂ ਅਸੀਸਾਂ 'ਚ ਬਹੁਤ ਵਿਘਨ ਪਾਇਆ ਹੈ।



ਮੈਂ ਕਦੇ ਵੀ ਉਨ੍ਹਾਂ ਗਿਫਟਾਂ ਲਈ ਧੰਨਵਾਦ ਨਹੀਂ ਕੀਤਾ, ਜੋ ਪਰਮਾਤਮਾ ਨੇ ਮੈਨੂੰ ਦਿੱਤੇ ਸੀ। ਕਿਰਪਾ ਕਰਕੇ ਮੈਨੂੰ ਮੇਰੇ ਅਤੀਤ ਲਈ ਮੁਆਫ ਕਰੋ। ਮੈਂ ਭਟਕ ਗਈ ਸੀ।'



ਜੈਸਮੀਨ ਅੱਗੇ ਬੋਲੀ, 'ਇਸ ਹਫਤੇ ਮੈਂ ਸਭ ਕਲੀਅਰ ਦਿਖਾਈ ਦੇਣ ਲਈ ਪ੍ਰਾਰਥਨਾ ਕਰਦੀ ਹਾਂ। ਮੈਨੂੰ ਜ਼ਿੰਦਗੀ 'ਚ ਸਹੀ ਫੈਸਲੇ ਲੈਣ ਲਈ ਮਾਰਗਦਰਸ਼ਨ ਕਰੋ। ਮੇਰੇ ਅੰਦਰੋਂ ਮੈਂ ਕੱਢ ਦਿਓ।



ਮੈਂ ਆਪਣੇ ਦਿਮਾਗ਼ 'ਚ ਤਸਵੀਰ ਬਣਾ ਲੈਂਦੀ ਹਾਂ ਅਤੇ ਫਿਰ ਉਹੀ ਸਭ ਸੋਚਦੀ ਰਹਿੰਦੀ ਹਾਂ। ਪਿਛਲੇ ਦਹਾਕੇ 'ਚ ਮੈਂ ਬਹੁਤ ਸਾਰੇ ਗੀਤ ਲਿਖੇ, ਜੋ ਕਿ ਮੈਨੂੰ ਖੁਦ ਨੂੰ ਪਤਾ ਸੀ ਕਿ ਲੋਕਾਂ ਨੂੰ ਸੁਣਨ 'ਚ ਚੰਗੇ ਨਹੀਂ ਲੱਗਣਗੇ।



ਮੈਨੂੰ ਹਿੰਮਤ ਦਿਓ ਕਿ ਮੈਂ ਫਿਰ ਤੋਂ ਵਧੀਆ ਮਿਊਜ਼ਿਕ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਸਕਾਂ। ਮੈਂ ਮਨ ਵਿੱਚ ਬਹੁਤ ਕੁੱਝ ਕਰਨ ਬਾਰੇ ਸੋਚਦੀ ਹਾਂ, ਪਰ ਫਿਰ ਖੁਦ 'ਤੇ ਸ਼ੱਕ ਕਰਨ ਲੱਗਦੀ ਹਾਂ।



ਮੈਂ ਸੋਚਦੀ ਹਾਂ ਕਿ ਕੀ ਹੋਵੇਗਾ ਜੇ ਇਹ ਕੰਮ ਨਾ ਕੀਤਾ। ਇਸ ਡਰ ਨੇ ਬਹੁਤ ਸਾਲਾਂ ਤੱਕ ਮੈਨੂੰ ਪਿੱਛੇ ਖਿੱਚ ਕੇ ਰੱਖਿਆ।'



ਕਾਬਿਲੇਗ਼ੌਰ ਹੈ ਕਿ ਜੈਸਮੀਨ ਬੀਤੇ ਦਿਨੀਂ ਵੀ ਉਸ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ। ਜਿਸ ਵਿੱਚ ਉਸ ਨੇ ਕਿਹਾ ਸੀ ਕਿ 'ਸੂਟ ਪਾਉਣ ਵਾਲੀ ਹਰ ਕੁੜੀ ਸਾਊ ਨਹੀਂ ਹੁੰਦੀ ਤੇ ਹਰ ਬੋਲਡ ਕੁੜੀ ਖਰਾਬ ਨਹੀਂ ਹੁੰਦੀ।'