ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਬਣ ਗਈ ਹੈ। ਅਦਾਕਾਰਾ ਦੀ ਨਵੀਂ ਫਿਲਮ 'ਕੈਰੀ ਆਨ ਜੱਟਾ 3' ਬਲਾਕਬਸਟਰ ਹਿੱਟ ਸਾਬਤ ਹੋਈ ਹੈ। ਤਾਜ਼ਾ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਹੁਣ ਤੱਕ 102 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੇ ਹੀ ਇਹ ਪਹਿਲੀ ਪੰਜਾਬੀ ਫਿਲਮ ਹੈ, ਜਿਸ ਨੇ ਰਿਕਾਰਡਤੋੜ ਕਮਾਈ ਕੀਤੀ ਹੈ। ਇਹੀ ਨਹੀਂ ਸੋਨਮ ਦੀਆਂ ਬੈਕ ਟੂ ਬੈਕ ਲਗਾਤਾਰ ਦੋ ਫਿਲਮਾਂ ਹਿੱਟ ਹੋਈਆ ਹਨ। ਇਸ ਤੋਂ ਬਾਅਦ ਸੋਨਮ ਬਾਜਵਾ ਪੰਜਾਬ ਦੀ ਲੇਡੀ ਸੁਪਰਸਟਾਰ ਬਣ ਗਈ ਹੈ। ਫਿਲਹਾਲ ਸੋਨਮ ਆਪਣੀਆਂ ਨਵੀਆਂ ਤਸਵੀਰਾਂ ਕਰਕੇ ਚਰਚਾ ਵਿੱਚ ਹੈ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਪੰਜਾਬੀ ਸੂਟ 'ਚ ਨਜ਼ਰ ਆ ਰਹੀ ਹੈ। ਉਸ ਨੇ ਕਢਾਈ ਵਾਲਾ ਸੂਟ ਪਹਿਿਨਿਆ ਹੋਇਆ ਹੈ, ਜਿਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਰਾਇਲ ਬਲੂ ਕਮੀਜ਼ ਦੇ ਨਾਲ ਪ੍ਰਿੰਟਿਡ ਸਲਵਾਰ ਪਹਿਨੀ ਹੈ। ਉਸ ਨੇ ਆਪਣੇ ਲੱੁਕ ਨੂੰ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਦਿਲ ਹਾਰ ਬੈਠੇ ਹਨ। ਪ੍ਰਸ਼ੰਸਕ ਕਮੈਂਟ ਕਰਕੇ ਸੋਨਮ ਦੀ ਖੂਬ ਤਾਰੀਫ ਕਰ ਰਹੇ ਹਨ। ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਲਈ ਇਹ ਸਾਲ ਬੇਹੱਦ ਭਾਗਾਂ ਵਾਲਾ ਰਿਹਾ ਹੈ। ਉਸ ਦੀਆਂ ਲਗਾਤਾਰ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਬਲਾਕਬਸਟਰ ਹਿੱਟ ਰਹੀਆਂ ਹਨ।