Jaswinder Bhalla's phone stolen: ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਕਾਮੇਡੀ ਨਾਲ ਪ੍ਰਸ਼ੰਸਕਾਂ ਨੂੰ ਹਸਾਉਣ ਵਾਲੇ ਹਾਸ ਕਲਾਕਾਰ ਜਸਵਿੰਦਰ ਭੱਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਪੰਜਾਬੀ ਕਾਮੇਡੀ ਸਟਾਰ ਆਪਣੀ ਅਪਕਮਿੰਗ ਫਿਲਮ ਗੱਡੀ ਜਾਂਦੀ ਏ ਛਲਾਗਾਂ ਮਾਰਦੀ ਨੂੰ ਲੈ ਸੁਰਖੀਆਂ ਬਟੋਰ ਰਿਹਾ ਹੈ। ਇਸ ਦੌਰਾਨ ਪੂਰੀ ਸਟਾਰ ਕਾਸਟ ਫਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕਰ ਰਹੀ ਹੈ। ਪਰ ਇਸ ਵਿਚਾਲੇ ਜਸਵਿੰਦਰ ਭੱਲਾ ਦਾ ਫੋਨ ਚੋਰੀ ਹੋ ਗਿਆ। ਜਿਸ ਤੋਂ ਬਾਅਦ ਅਦਾਕਾਰ ਬੇਹੱਦ ਨਿਰਾਸ਼ ਹੈ। ਜਸਵਿੰਦਰ ਭੱਲਾ ਨੇ ਆਪਣੇ ਫੋਨ ਚੋਰੀ ਹੋਣ ਤੇ ਕਿਹਾ ਫਿਲਮ ਪ੍ਰਮੋਸ਼ਨ ਦੌਰਾਨ ਕਿਸੇ ਸਕਿੱਲਫੁੱਲ ਬੰਦੇ ਨੇ ਮੇਰਾ ਫੋਨ ਕੱਢ ਲਿਆ। ਇਸ ਤੇ ਕਾਮੇਡੀ ਸਟਾਰ ਨੇ ਕਿਹਾ ਕਿ ਮੇਰਾ ਡਾਟਾ ਮੋੜ ਦੇਵੋ ਬੇਸ਼ਕ ਫੋਨ ਰੱਖ ਲਵੋ। ਇਸ ਦੌਰਾਨ ਜਸਵਿੰਦਰ ਭੱਲਾ ਨੇ ਇਹ ਵੀ ਕਿਹਾ ਕਿ ਫੋਨ ਚੋਰੀ ਕਰਨ ਵਾਲੇ ਦੀ ਨਿਪੁੰਨ ਕਲਾ ਲਈ ਬਣਦਾ ਇਨਾਮ ਦਿੱਤਾ ਜਾਵੇਗਾ। ਦੱਸ ਦੇਈਏ ਕਿ ਫਿਲਮ ਗੱਡੀ ਜਾਂਦੀ ਏ ਛਲਾਗਾਂ ਮਾਰਦੀ ਨੂੰ ਲੈ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਵਿੱਚ ਜਸਵਿੰਦਰ ਭੱਲਾ ਤੋਂ ਇਲਾਵਾ ਐਮੀ ਵਿਰਕ, ਜੈਸਮੀਨ ਬਾਜਵਾ ਅਤੇ ਬੀਨੂੰ ਢਿੱਲੋਂ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਫਿਲਮ ਫੇਰ ਮਾਮਲਾ ਗੜਬੜ ਹੈ ਵਿੱਚ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਕਾਬਿਲੇਗ਼ੌਰ ਹੈ ਕਿ ਜਸਵਿੰਦਰ ਭੱਲਾ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਫੈਨਜ਼ ਨੂੰ ਹਸਾਉਂਦੇ ਰਹਿੰਦੇ ਹਨ। ਦੱਸ ਦੇਈਏ ਕਿ ਇਨ੍ਹਾਂ ਦੋਂ ਫਿਲਮਾਂ ਤੋਂ ਪਹਿਲਾਂ ਜਸਵਿੰਦਰ ਭੱਲਾ ਕੈਰੀ ਆੱਨ ਜੱਟਾ 3 ਵਿੱਚ ਦਿਖਾਈ ਦਿੱਤੇ ਸੀ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ।