Rana Ranbir Daughter Seerat: ਪੰਜਾਬੀ ਅਦਾਕਾਰ, ਲੇਖਕ ਰਾਣਾ ਰਣਬੀਰ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਜਿਨ੍ਹਾਂ ਦੁਨੀਆ ਭਰ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਪਰ ਅੱਜ ਅਸੀ ਗੱਲ ਕਰਨ ਜਾ ਰਹੇ ਹਾਂ ਉਨ੍ਹਾਂ ਦੀ ਧੀ ਸੀਰਤ ਰਾਣਾ ਦੀ, ਜੋ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਜਰਿਏ ਅਕਸਰ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਹਾਲ ਹੀ ਵਿੱਚ ਸੀਰਤ ਰਾਣਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪਤੀ ਕਰਨ ਸੰਘਾ ਨਾਲ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਦਰਅਸਲ, ਇਨ੍ਹਾਂ ਤਸਵੀਰਾਂ ਵਿੱਚ ਸੀਰਤ ਪਤੀ ਕਰਨ ਸੰਘਾ ਨਾਲ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਵਿਖਾਈ ਦੇ ਰਹੀ ਹੈ। ਉਸਦਾ ਪੰਜਾਬੀ ਸੂਟ ਵਿੱਚ ਲੁੱਕ ਬਹੁਤ ਆਕਰਸ਼ਕ ਨਜ਼ਰ ਆ ਰਿਹਾ ਹੈ। ਸੀਰਤ ਰਾਣਾ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਇੱਕ ਵਿਆਹੇ ਜੋੜੇ ਵਜੋਂ ਪਹਿਲਾ ਵਿਆਹ... ਦਰਅਸਲ, ਕੁਝ ਦਿਨ ਪਹਿਲਾਂ ਸੀਰਤ ਪਤੀ ਕਰਨ ਸੰਘਾ ਨਾਲ ਇੱਕ ਵਿਆਹ ਵਿੱਚ ਸ਼ਾਮਲ ਹੋਈ। ਜਿਸ ਵਿੱਚ ਰਾਣਾ ਰਣਵੀਰ ਸਣੇ ਪੁੱਤਰ ਅਤੇ ਪਤਨੀ ਵੀ ਦਿਖਾਈ ਦਿੱਤੇ। ਇਹ ਉਹ ਪਹਿਲਾ ਵਿਆਹ ਸੀ ਜਿਸ ਵਿੱਚ ਸੀਰਤ ਰਾਣਾ ਪਤੀ ਕਰਨ ਸੰਘਾ ਨਾਲ ਆਪਣੇ ਵਿਆਹ ਤੋਂ ਬਾਅਦ ਸ਼ਾਮਿਲ ਹੋਈ। ਦੱਸ ਦੇਈਏ ਕਿ ਸੀਰਤ ਅਕਸਰ ਪਤੀ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਜੋ ਸੋਸ਼ਲ ਮੀਡੀਆ ਉੱਪਰ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਾਬਿਲੇਗੌਰ ਹੈ ਕਿ ਸੀਰਤ ਰਾਣਾ ਅਤੇ ਕਰਨ ਸੰਘਾ ਦਾ ਵਿਆਹ 24 ਜੂਨ ਨੂੰ ਹੋਇਆ ਸੀ। ਜਿਸ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸੀ।