ਹਾਲੀਵੁੱਡ ਗਾਇਕਾ ਜੈਨੀਫਰ ਲੋਪੇਜ਼ ਅਤੇ ਅਦਾਕਾਰ ਬੇਨ ਐਫਲੇਕ ਨੇ ਵਿਆਹ ਕਰਵਾ ਲਿਆ ਹੈ।

ਉਨ੍ਹਾਂ ਨੇ ਆਪਣੀ ਲਗਭਗ 20 ਸਾਲ ਪੁਰਾਣੀ ਪ੍ਰੇਮ ਕਹਾਣੀ ਤੋਂ ਬਾਅਦ ਲਾਸ ਵੇਗਾਸ ਵਿੱਚ ਵਿਆਹ ਕਰਵਾ ਲਿਆ।

ਇਹ ਵਿਆਹ ਸ਼ਨੀਵਾਰ ਦੇਰ ਰਾਤ ਹੋਇਆ ਅਤੇ ਜੈਨੀਫਰ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ।

ਇਸ ਤੋਂ ਪਹਿਲਾਂ ਦੋਵਾਂ ਨੇ ਇਸ ਸਾਲ ਅਪ੍ਰੈਲ ਮਹੀਨੇ 'ਚ ਮੰਗਣੀ ਦਾ ਐਲਾਨ ਕੀਤਾ ਸੀ।

ਵਿਆਹ ਤੋਂ ਬਾਅਦ ਜੈਨੀਫਰ ਲੋਪੇਜ਼ ਨੇ ਆਪਣਾ ਨਾਂ ਬਦਲ ਕੇ ਜੈਨੀਫਰ ਐਫਲੇਕ ਰੱਖ ਲਿਆ।

ਦੋਵਾਂ ਦਾ ਅਫੇਅਰ 2000 ਦੇ ਆਸ-ਪਾਸ ਸੁਰਖੀਆਂ 'ਚ ਰਿਹਾ ਸੀ।

ਸਾਲ 2002 'ਚ ਦੋਹਾਂ ਦੀ ਮੰਗਣੀ ਹੋ ਗਈ ਸੀ ਪਰ ਇੱਕ ਸਾਲ ਬਾਅਦ ਹੀ ਦੋਹਾਂ ਦਾ ਬ੍ਰੇਕਅੱਪ ਹੋ ਗਿਆ।

ਦੋਵਾਂ ਦਾ ਵੱਖ-ਵੱਖ ਸਾਥੀਆਂ ਨਾਲ ਵਿਆਹੇ ਹੋਈਆ, ਬੱਚੇ ਵੀ ਹੋਈ ਸਨ।

ਪਰ ਬਾਅਦ ਵਿੱਚ ਪਿਛਲੇ ਸਾਲ ਦੋਨੋਂ ਇੱਕ ਵਾਰ ਫਿਰ ਇਕੱਠੇ ਆ ਗਏ ਅਤੇ ਉਨ੍ਹਾਂ ਨੇ ਵਿਆਹ ਕਰ ਲਿਆ।

ਉਨ੍ਹਾਂ ਦੇ ਅਫੇਅਰ ਦੌਰਾਨ ਬੇਨ ਅਫਲੇਕ ਨੂੰ 'ਬੇਨੀਫਰ' ਦੇ ਨਾਂ ਨਾਲ ਜਾਣਿਆ ਜਾਂਦਾ ਸੀ।